ਗਾਂਧੀਨਗਰ— ਗੁਜਰਾਤ ਇਲੈਕਟ੍ਰੀਸਿਟੀ ਬੋਰਡ (ਜੀ.ਈ.ਬੀ.) ਦੇ ਗਾਂਧੀਨਗਰ ਸਥਿਤ ਥਰਮਲ ਪਾਵਰ ਹਾਊਸ ਦੇ 42 ਸਾਲ ਪੁਰਾਣੇ 2 ਕੂਲਿੰਗ ਟਾਵਰ ਐਤਵਾਰ ਨੂੰ ਢਾਹ ਦਿੱਤੇ ਗਏ। 118 ਮੀਟਰ ਉੱਚੇ ਅਤੇ 84 ਮੀਟਰ ਚੌੜੇ ਕੂਲਿੰਗ ਟਾਵਰ ਦੀ ਮਿਆਦ 2016 'ਚ ਪੂਰੀ ਹੋ ਗਈ ਸੀ। 15 ਦਿਨਾਂ ਦੀ ਤਿਆਰੀ ਤੋਂ ਬਾਅਦ 275 ਕਿਲੋਗ੍ਰਾਮ ਵਿਸਫੋਟਕ ਦੀ ਵਰਤੋਂ ਕਰ ਕੇ ਦੇਸ਼ ਦੇ ਸਭ ਤੋਂ ਉੱਚੇ ਦੋਹਾਂ ਟਾਵਰਾਂ ਨੂੰ ਢਾਹਿਆ ਗਿਆ।
ਪਹਿਲੀ ਵਾਰ ਤੋੜਿਆ ਗਿਆ ਇੰਨਾ ਵੱਡਾ ਸਰਕਾਰੀ ਢਾਂਚਾ
ਜੀ.ਈ.ਬੀ. ਦੀ ਸੁਰੱਖਿਆ ਅਧਿਕਾਰੀ ਐੱਲ.ਆਰ. ਪਟੇਲ ਨੇ ਦੱਸਿਆ ਕਿ ਨੀਂਹ ਤੋਂ ਲੈ ਕੇ ਉੱਪਰ ਦੇ ਹਿੱਸੇ ਤੱਕ ਦੇ ਇਸ ਢਾਂਚੇ ਦਾ ਭਾਰ ਕਰੀਬ ਇਕ ਟਨ ਸੀ। ਬਲਾਸਟ ਦੀ ਮਿਆਦ 1.5 ਸੈਕਿੰਡ ਅਤੇ ਢਾਹੁਣ ਦੀ ਪ੍ਰਕਿਰਿਆ 5 ਸੈਕਿੰਡ 'ਚ ਪੂਰੀ ਹੋ ਗਈ। ਥਰਮਲ ਪਾਵਰ ਹਾਊਸ-ਗਾਂਧੀਨਗਰ ਦੇ ਮੁੱਖ ਇੰਜੀਨੀਅਰ ਕੈਲਾਸ਼ ਜੋਸ਼ੀ ਨੇ ਦੱਸਿਆ ਕਿ ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਟਾਵਰਾਂ ਨੇ 4 ਕਰੋੜ ਯੂਨਿਟ ਬਿਜਲੀ ਪੈਦਾ ਕੀਤੀ। ਰਾਜ 'ਚ ਪਹਿਲੀ ਵਾਰ ਇੰਨਾ ਵੱਡਾ ਸਰਕਾਰੀ ਢਾਂਚਾ ਇਸ ਤਰ੍ਹਾਂ ਤੋੜਿਆ ਗਿਆ ਹੈ।
ਸਵੀਡਨ ਦਾ ਸ਼ਾਹੀ ਜੋੜਾ 5 ਦਿਨਾਂ ਯਾਤਰਾ 'ਤੇ ਪੁੱਜਾ ਭਾਰਤ
NEXT STORY