ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਗੁਜਰਾਤ ਤਬਦੀਲੀ ਮੰਗ ਕਰ ਰਿਹਾ ਹੈ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਜਲਦ ਹੀ ਭਾਜਪਾ ਸ਼ਾਸਿਤ ਸੂਬੇ 'ਚ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮਾਰਚ ਕੱਢਣਗੇ। ਹਾਲਾਂਕਿ, 'ਆਪ' ਦੇ ਰਾਸ਼ਟਰੀ ਕਨਵੀਨਰ ਨੇ ਆਪਣੇ ਟਵਿੱਟਰ ਪੋਸਟ ਵਿਚ ਇਹ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਸਿਸੋਦੀਆ ਗੁਜਰਾਤ ਵਿਚ ਤਬਦੀਲੀ ਲਈ ਆਪਣੀ ਪਾਰਟੀ ਦਾ ਮਾਰਚ ਕੱਢਣ ਲਈ ਉਥੇ ਕਦੋਂ ਜਾਣਗੇ। ਇਕ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ,"ਗੁਜਰਾਤ ਤਬਦੀਲੀ ਮੰਗ ਰਿਹਾ ਹੈ। ਜਲਦ ਹੀ ਮਨੀਸ਼ ਸਿਸੋਦੀਆ ਜੀ ਗੁਜਰਾਤ 'ਚ ਯਾਤਰਾ ਕੱਢਣਗੇ।" ਉਨ੍ਹਾਂ ਕਿਹਾ,''ਬੱਸ ਹੁਣ ਤਬਦੀਲੀ ਚਾਹੀਦੀ ਹੈ।''

ਕੇਜਰੀਵਾਲ ਦੇ ਟਵੀਟ ਦਾ ਜਵਾਬ ਦਿੰਦੇ ਹੋਏ 'ਆਪ' ਦੀ ਗੁਜਰਾਤ ਇਕਾਈ ਦੇ ਮੁਖੀ ਗੋਪਾਲ ਇਟਾਲੀਆ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਦਾ ਉਨ੍ਹਾਂ ਦੇ ਦੌਰੇ ਤੋਂ ਪਹਿਲਾਂ ਸਵਾਗਤ ਕੀਤਾ ਅਤੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਿੱਖਿਆ, ਸਿਹਤ, ਬਿਜਲੀ ਅਤੇ ਰੁਜ਼ਗਾਰ ਦੇ ਮੁੱਦਿਆਂ 'ਤੇ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਵੋਟ ਦੇ ਕੇ ਤਬਦੀਲੀ ਲਿਆਉਣ। ਇਟਾਲੀਆ ਨੇ ਇਕ ਟਵੀਟ 'ਚ ਕਿਹਾ,''ਗੁਜਰਾਤ ਵਿਚ ਤੁਹਾਡਾ ਸੁਆਗਤ ਹੈ, ਮਨੀਸ਼ ਸਿਸੋਦੀਆ - ਦਿੱਲੀ ਵਿਚ ਸਿੱਖਿਆ ਦੇ ਖੇਤਰ 'ਚ ਆਈ ਕ੍ਰਾਂਤੀ ਦੇ ਨਾਇਕ।" ਉਨ੍ਹਾਂ ਕਿਹਾ,"ਗੁਜਰਾਤ ਤਬਦੀਲੀ ਦੀ ਮੰਗ ਕਰ ਰਿਹਾ ਹੈ। ਆਓ ਅਸੀਂ ਸਾਰੇ ਸਿੱਖਿਆ, ਸਿਹਤ, ਬਿਜਲੀ, ਰੁਜ਼ਗਾਰ ਦੇ ਮੁੱਦਿਆਂ 'ਤੇ ਵੋਟ ਪਾ ਕੇ ਤਬਦੀਲੀ ਲਿਆਈਏ।" ਵੋਟਰਾਂ ਨੂੰ ਲੁਭਾਉਣ ਲਈ, ਕੇਜਰੀਵਾਲ ਨੇ ਗੁਜਰਾਤ ਵਿਚ ਸਕੂਲੀ ਸਿੱਖਿਆ ਪ੍ਰਣਾਲੀ ਵਿਚ ਬੁਨਿਆਦੀ ਤਬਦੀਲੀ ਸਮੇਤ ਕਈ ਗਾਰੰਟੀਆਂ ਦਿੱਤੀਆਂ ਹਨ। ਉਨ੍ਹਾਂ ਨੇ ਸੂਬੇ ਵਿਚ ਸਾਰਿਆਂ ਨੂੰ ਮੁਫ਼ਤ ਅਤੇ ਚੰਗੀਆਂ ਸਿਹਤ ਸੇਵਾਵਾਂ, ਹਰ ਘਰ ਨੂੰ 300 ਯੂਨਿਟ ਪ੍ਰਤੀ ਮਹੀਨਾ ਤੱਕ ਮੁਫ਼ਤ ਬਿਜਲੀ, ਹਰ ਨੌਜਵਾਨ ਨੂੰ ਨੌਕਰੀ, ਬੇਰੁਜ਼ਗਾਰਾਂ ਨੂੰ 3,000 ਰੁਪਏ ਮਹੀਨਾਵਾਰ ਬੇਰੁਜ਼ਗਾਰੀ ਭੱਤਾ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1,000 ਰੁਪਏ ਮਹੀਨਾਵਾਰ ਭੱਤਾ ਦੇਣ ਦਾ ਵੀ ਵਾਅਦਾ ਕੀਤਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੀਨ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਭਾਰਤ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਚੇਤਾਵਨੀ
NEXT STORY