ਸੋਹਨਾ— ਫੋਰਟਿਸ, ਮੈਕਸ, ਸ਼ਿਵਾ ਪਾਰਕ ਜਿਹੇ ਦਰਜਨਾਂ ਨਿਜੀ ਹਸਪਤਾਲਾਂ 'ਤੇ ਕਾਰਵਾਈ ਤੋਂ ਬਾਅਦ ਵੀ ਇਨ੍ਹਾਂ ਦੀ ਮਨਮਰਜ਼ੀ ਘੱਟ ਨਾ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਇਕ ਅਜਿਹਾ ਹੀ ਮਾਮਲਾ ਗੁਰੂਗ੍ਰਾਮ ਦੇ ਸਦਰ ਥਾਣਾ ਇਲਾਕੇ ਦੇ ਸੰਵਿਤ ਹਸਪਤਾਲ ਦਾ ਹੈ, ਜਿੱਥੇ ਇਕ ਨਵਜੰਮੇ ਬੱਚੇ ਦੀ ਮੌਤ 'ਤੇ ਡੇਢ ਲੱਖ ਰੁਪਏ ਦਾ ਬਿਲ ਬਣਾ ਦਿੱਤਾ ਗਿਆ। ਇੰਨਾ ਹੀ ਨਹੀਂ ਰੁਪਏ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਨਵਜੰਮੇ ਦੀ ਲਾਸ਼ ਨੂੰ ਦੇਣ ਦੀ ਗੱਲ ਕਹੀ ਗਈ। ਪਰਿਵਾਰਕ ਮੈਂਬਰਾਂ ਦੇ ਹੰਗਾਮੇ ਅਤੇ ਪੁਲਸ 'ਚ ਸ਼ਿਕਾਇਤ ਦੇਣ ਤੋਂ ਬਾਅਦ ਹਸਪਤਾਲ ਨੇ ਮਾਮਲੇ ਨੂੰ 20 ਹਜ਼ਾਰ 'ਚ ਹੀ ਨਿਪਟਾ ਦਿੱਤਾ।
ਜਾਣਕਾਰੀ ਮੁਤਾਬਕ ਇਕ ਮਹਿਲਾ ਦਾ ਡਿਲੀਵਰੀ ਕੇਸ ਸੋਹਨਾ ਦੇ ਨਿਜੀ ਹਸਪਤਾਲ ਤੋਂ ਰੈਫਰ ਹੋ ਕੇ ਸੰਵਿਤ ਹਸਪਤਾਲ 'ਚ ਆਇਆ। ਹਸਪਤਾਲ ਨੇ ਸਿਜੇਰੀਅਨ ਡਿਲੀਵਰੀ ਦੱਸਦੇ ਹੋਏ 60 ਹਜ਼ਾਰ ਦਾ ਪੈਕੇਜ ਦਿੱਤਾ ਪਰ ਤਿੰਨ ਦਿਨ ਬਾਅਦ ਹਸਪਤਾਲ ਨੇ ਡੇਢ ਲੱਖ ਦਾ ਬਿੱਲ ਬਣਾ ਦਿੱਤਾ। ਇੰਨਾ ਹੀ ਨਹੀਂ ਡਿਲੀਵਰੀ ਦੌਰਾਨ ਨਵਜਾਤ ਦੀ ਮੌਤ ਵੀ ਹੋ ਗਈ ਸੀ। ਹਸਪਤਾਲ ਨੇ ਡੇਢ ਲੱਖ ਰੁਪਏ ਜਮ੍ਹਾ ਕਰਵਾਉਣ ਤੋਂ ਬਾਅਦ ਨਵਜੰਮੇ ਦੀ ਲਾਸ਼ ਦੇਣ ਦੀ ਗੱਲ ਕਹੀ। ਪਰਿਵਾਰਕ ਮੈਂਬਰਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਦੀ ਪ੍ਰਬੰਧਨ 'ਤੇ ਸਖ਼ਤੀ ਤੋਂ ਬਾਅਦ ਹਸਪਤਾਲ ਨੇ 2 ਹਜ਼ਾਰ 'ਚ ਕੰਪ੍ਰੋਮਾਈਜ਼ ਕਰ ਲਿਆ।
ਉਥੇ ਹੀ ਹਸਪਤਾਲ ਪ੍ਰਬੰਧਕ ਦਾ ਕਹਿਣਾ ਹੈ ਕਿ ਇਲਾਜ 'ਚ ਕਿਸੇ ਵੀ ਪ੍ਰਕਾਰ ਦੀ ਕੋਈ ਕੋਤਾਹੀ ਨਹੀਂ ਬਰਤੀ ਗਈ। ਇਹ ਸਾਰਾ ਮਾਮਲਾ ਰੁਪਇਆਂ ਦੇ ਲੈਣ-ਦੇਣ ਨੂੰ ਲੈ ਕੇ ਸੀ। ਉਨ੍ਹਾਂ ਨੇ ਕਿਹਾ ਕਿ ਲੋਕ ਸੁਵਿਧਾ ਤਾਂ ਸਾਰੀਆਂ ਚਾਹੁੰਦੇ ਹਨ ਪਰ ਰੁਪਇਆਂ ਦੀ ਗੱਲ ਆਉਣ 'ਤੇ ਡਰਾਮੇ ਕਰਨੇ ਸ਼ੁਰੂ ਕਰ ਦਿੰਦੇ ਹਨ। ਨਿਜੀ ਹਸਪਤਾਲਾਂ 'ਚ ਬਹੁਤ ਖਰਚੇ ਹੁੰਦੇ ਹਨ।
ਪੀੜਤ ਦੀ ਸ਼ਿਕਾਇਤ 'ਤੇ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਹਸਪਤਾਲ ਨੇ ਮਨਮਰਜ਼ੀ ਕੀਤੀ ਹੈ। ਹਾਲਾਂਕਿ ਪੁਲਸ ਸ਼ਿਕਾਇਤ ਦੀ ਭਨਕ ਲੱਗਦੇ ਹੀ ਹਸਪਤਾਲ ਪ੍ਰਬੰਧਨ ਨੇ ਸ਼ਿਕਾਇਤਕਰਤਾ ਦੇ ਨਾਲ ਸਮਝੌਤਾ ਕਰ ਲਿਆ।
ਚੋਰੀ ਕਰਦੇ ਫੜਿਆ ਗਿਆ ਚੋਰ, ਲੋਕਾਂ ਨੇ ਕੁੱਟ-ਕੁੱਟ ਕੇ ਕੀਤਾ ਅੱਧ ਮਰਿਆ
NEXT STORY