ਭੋਪਾਲ— ਸ਼ਹਿਰ 'ਚ ਬੀਤੀ ਰਾਤ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਇਕ ਲਾਚਾਰ ਪਿਤਾ ਨੇ ਪਹਿਲੇ ਆਪਣੇ ਅਪਾਹਿਜ਼ ਬੇਟੇ ਨੂੰ ਫਾਹਾ ਲਗਾ ਦਿੱਤਾ ਅਤੇ ਫਿਰ ਖੁਦ ਵੀ ਆਤਮ-ਹੱਤਿਆ ਕਰ ਲਈ। ਘਟਨਾ ਮੋਤੀਨਗਰ ਥਾਣਾ ਖੇਤਰ ਦੇ ਪੰਡਾਪੁਰਾ ਇਲਾਕੇ ਦੀ ਹੈ। ਇੱਥੇ ਰਹਿਣ ਵਾਲੇ ਦੇਵੇਂਦਰ ਸੁਰੇਲੀਆ ਨੇ ਆਪਣੇ ਮਾਨਸਿਕ ਅਤੇ ਸਰੀਰਕ ਕਮਜ਼ੋਰ ਰੂਪ ਤੋਂ ਬੇਟੇ ਕੌਸ਼ਿਕ ਨਾਲ ਮੌਤ ਨੂੰ ਗਲੇ ਲਗਾ ਲਿਆ। ਜਿਸ ਸਮੇਂ ਇਹ ਘਟਨਾ ਹੋਈ, ਉਦੋਂ ਘਰ 'ਚ ਬਾਪ-ਬੇਟੇ ਦੇ ਇਲਾਵਾ ਕੋਈ ਨਹੀਂ ਸੀ। ਦੇਵੇਂਦਰ ਦੀ ਪਤਨੀ ਪੇਕੇ ਗਈ ਸੀ। ਪੁਲਸ ਨੇ ਦੇਵੇਂਦਰ ਦੇ ਘਰ ਤੋਂ ਇਕ ਸੁਸਾਇਡ ਨੋਟ ਬਰਾਮਦ ਕੀਤਾ ਹੈ। ਜਿਸ 'ਚ ਦੇਵੇਂਦਰ ਨੇ ਲਿਖਿਆ ਹੈ ਕਿ ਉਹ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਅਤੇ ਬੇਟੇ ਦੀ ਦੇਖਰੇਖ 'ਚ ਖੁਦ ਨੂੰ ਠੀਕ ਨਹੀਂ ਪਾ ਰਿਹਾ ਸੀ, ਇਸ ਲਈ ਇਹ ਕਦਮ ਚੁੱਕਿਆ ਹੈ। ਪੁਲਸ ਮੁਤਾਬਕ ਕੌਸ਼ਿਕ ਪੈਰਾਂ 'ਤੇ ਖੜ੍ਹਾ ਵੀ ਨਹੀਂ ਹੋ ਸਕਦਾ ਸੀ, ਇਸ ਲਈ ਦੇਵੇਂਦਰ ਨੇ ਪਹਿਲੇ ਉਸ ਨੂੰ ਫਾਹੇ 'ਤੇ ਲਟਕਾਇਆ ਹੋਵੇਗਾ ਅਤੇ ਫਿਰ ਖੁਦ ਆਤਮ-ਹੱਤਿਆ ਕਰ ਲਈ ਹੋਵੇਗੀ।
ਪੁਲਸ ਮੁਤਾਬਕ ਦੇਵੇਂਦਰ ਦੀ ਪਤਨੀ ਦਾ ਨਾਮ ਮੀਨਾ ਹੈ। ਮੀਨਾ ਨਾਲ ਉਸ ਦਾ ਦੂਜਾ ਵਿਆਹ ਹੋਇਆ ਸੀ। ਉਸ ਦੀ ਪਹਿਲੀ ਪਤਨੀ ਦੀ ਕਰੀਬ 15 ਸਾਲ ਪਹਿਲੇ ਮੌਤ ਹੋ ਚੁੱਕੀ ਸੀ। ਦੂਜੀ ਪਤਨੀ ਤੋਂ ਉਸ ਦਾ ਇਕ ਲੜਕਾ ਅਤੇ ਇਕ ਲੜਕੀ ਸੀ। ਜਾਣਕਾਰੀ ਮੁਤਾਬਕ ਮੀਨਾ ਕੁਝ ਦਿਨ ਪਹਿਲੇ ਹੀ ਦੇਵੇਂਦਰ ਅਤੇ ਕੌਸ਼ਿਕ ਨੂੰ ਛੱਡ ਕੇ ਪੇਕੇ ਗਈ ਸੀ। ਇਸ ਵਿਚਕਾਰ ਸੋਮਵਾਰ ਨੂੰ ਉਹ ਮਿਲਣ ਪੇਕੇ ਪੁੱਜਾ ਸੀ। ਜਿੱਥੇ ਪਤੀ-ਪਤਨੀ 'ਚ ਤੈਅ ਹੋਇਆ ਕਿ ਉਹ ਦੇਰ ਰਾਤੀ ਨਹੀਂ ਆਵੇਗੀ ਪਰ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਦੇ ਘਰ ਪੁੱਜਣ ਤੱਕ ਉਸ ਦਾ ਪਤੀ ਅਤੇ ਸੌਤੇਲਾ ਬੇਟਾ ਫਾਹਾ ਗਲਾ ਕੇ ਲਟਕੇ ਮਿਲਣਗੇ। ਦੇਵੇਂਦਰ ਦੀ ਕਰੀਬ 2 ਸਾਲ ਪਹਿਲੇ ਜਾਬ ਛੁੱਟ ਗਈ ਸੀ। ਇਸ ਦੇ ਬਾਅਦ ਉਹ ਛੋਟੇ ਮੋਟੇ ਕੰਮ ਕਰਦਾ ਸੀ। ਉਹ ਜ਼ਿਲਾ ਹਸਪਤਾਲ ਰੋਡ 'ਤੇ ਖੁੱਲ੍ਹੇ ਇਕ ਰੈਸਟੋਰੈਂਟ 'ਚ ਕੰਮ ਕਰਦਾ ਸੀ। ਦੇਵੇਂਦਰ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰਨ ਦੇ ਕਈ ਘੰਟ ਪਹਿਲੇ ਹੀ ਸੋਚ ਲਿਆ ਸੀ। ਸੋਮਵਾਰ ਦੁਪਹਿਰ ਨੂੰ ਆਪਣੇ ਸਾਰੇ ਭਰਾ-ਭੈਣ, ਸਹੁਰੇ ਘਰਦਿਆਂ ਦੇ ਲੋਕਾਂ ਨਾਲ ਮਿਲਿਆ ਸੀ।
ਟਰੇਨ 'ਚ ਲੜਕੀ ਦੀ ਫੋਟੋ ਖਿੱਚ ਰਹੇ ਲੜਕੇ ਨੂੰ ਸਿਖਾਇਆ ਸਬਕ, ਦੇਖੋ ਵੀਡੀਓ
NEXT STORY