ਲਖਨਊ— ਪਾਟੀਦਾਰ ਨੇਤਾ ਹਾਰਦਿਕ ਪਟੇਲ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਚ ਹੋਣ ਵਾਲੀਆਂ ਅਗਾਮੀ ਚੋਣਾਂ 'ਚ ਵੀ ਭਾਜਪਾ ਖਿਲਾਫ ਪ੍ਰਚਾਰ ਕਰਨਗੇ। ਹਾਰਦਿਕ ਨੇ ਦੱਸਿਆ, ''ਮੇਰਾ ਮੱਧ ਪ੍ਰਦੇਸ਼ 'ਚ ਆਉਣਾ ਕਿਸੇ ਨੂੰ ਪਸੰਦ ਨਾ ਆਵੇ ਜਾਂ ਨਾ ਆਵੇ ਪਰ ਇਥੇ ਆ ਕੇ ਵੀ ਕਿਸਾਨਾਂ ਦੀ ਵੀ ਗੱਲ ਕਰਾਂਗਾ, ਰੋਜ਼ਗਾਰ ਤੇ ਨੌਜਵਾਨ ਲਈ ਚੰਗੀ ਸਿੱਖਿਆ ਦੀ ਹੀ ਗੱਲ ਕਰਾਂਗਾ।'' ਭਾਜਪਾ ਤੇ ਉਸ ਨਾਲ ਜੁੜੇ ਸੰਗਠਨਾਂ ਦਾ ਨਾਂ ਲਏ ਬਿਨਾਂ ਹਾਰਦਿਕ ਨੇ ਕਿਹਾ, ''ਜੋ ਹਿੰਦੂ ਤੇ ਮੁਸਲਮਾਨ ਦੀ ਸਿਆਸਤ ਕਰਦੇ ਹਨ, ਦੇਸ਼ ਨੂੰ ਤੋੜਣ ਦੀ ਗੱਲ ਕਰਦੇ ਹਨ, ਉਸ ਨੂੰ ਉਹ ਲੋਕ ਜਾਤੀਵਾਦ ਨਹੀਂ ਕਹਿੰਦੇ, ਉਸ ਨੂੰ ਉਹ ਲੋਕ ਰਾਸ਼ਟਰਵਾਦ ਕਹਿੰਦੇ ਹਨ।''
8ਵੀਂ ਜਮਾਤ ਦੀ ਵਿਦਿਆਰਥਣ ਦੇ ਟੀਚਰ ਨੇ ਜਮਾਤ 'ਚ ਉਤਰਵਾਏ ਕੱਪੜੇ
NEXT STORY