ਨੈਸ਼ਨਲ ਡੈਸਕ- ਹਰਿਆਣਾ ਅਤੇ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਮਗਰੋਂ ਹੁਣ ਸਾਰਿਆਂ ਨੂੰ ਨਤੀਜਿਆਂ ਦੀ ਉਡੀਕ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਬੈਲਟ ਪੇਪਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ EVM ਦਾ ਇਸਤੇਮਾਲ ਕਰ ਕੇ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ- Exit Poll ; ਹਰਿਆਣਾ 'ਚ ਮੁੜ ਖਿੜੇਗਾ 'ਕਮਲ' ਜਾਂ 10 ਸਾਲ ਬਾਅਦ ਚੱਲੇਗਾ ਕਾਂਗਰਸ ਦਾ 'ਪੰਜਾ'
ਦੁਪਹਿਰ ਬਾਅਦ ਸਾਫ਼ ਹੋਵੇਗੀ ਨਤੀਜਿਆਂ ਦੀ ਤਸਵੀਰ
ਸਵੇਰੇ 9 ਵਜੇ ਤੋਂ ਚੈਨਲਾਂ 'ਤੇ ਸ਼ੁਰੂਆਤੀ ਰੁਝਾਨ ਸਾਹਮਣੇ ਆਉਣ ਲੱਗਣਗੇ। ਹਾਲਾਂਕਿ ਨਤੀਜਿਆਂ ਦੀ ਸਪੱਸ਼ਟ ਤਸਵੀਰ ਦੁਪਹਿਰ ਬਾਅਦ ਸਾਫ ਹੋ ਜਾਵੇਗੀ। ਵੋਟਾਂ ਦੀ ਗਿਣਤੀ ਪੂਰੀ ਹੁੰਦੇ ਹੀ ਹਰੇਕ ਚੋਣ ਖੇਤਰ ਦੇ ਚੋਣ ਨਤੀਜੇ ਐਲਾਨ ਦਿੱਤੇ ਜਾਣਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਦੇ 90 ਚੋਣ ਖੇਤਰਾਂ ਲਈ ਚੋਣ ਤਿੰਨ ਪੜਾਵਾਂ- 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਹੋਏ ਸਨ। ਹਰਿਆਣਾ ਵਿਚ 90 ਸੀਟਾਂ ਲਈ ਵੋਟਿੰਗ 5 ਅਕਤੂਬਰ ਨੂੰ ਖ਼ਤਮ ਹੋ ਗਈ। ਇਸ ਵਾਰ ਦੀਆਂ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਅਗਸਤ 2019 ਵਿਚ ਧਾਰਾ-370 ਹਟਾਏ ਜਾਣ ਮਗਰੋਂ ਪਹਿਲੀ ਚੋਣ ਸੀ। ਹਰਿਆਣਾ ਦੀਆਂ 90 ਸੀਟਾਂ ਲਈ 464 ਆਜ਼ਾਦ ਅਤੇ 101 ਔਰਤਾਂ ਸਮੇਤ ਕੁੱਲ 1,031 ਉਮੀਦਵਾਰ ਚੋਣ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ- ਜੰਮੂ-ਕਸ਼ਮੀਰ ’ਚ ਤੀਜੇ ਤੇ ਆਖਰੀ ਪੜਾਅ ’ਚ ਸਭ ਤੋਂ ਵੱਧ 66 ਫੀਸਦੀ ਪੋਲਿੰਗ
ਦੋਹਾਂ ਸੂਬਿਆਂ ਵਿਚ ਇਨ੍ਹਾਂ ਪਾਰਟੀਆਂ ਨੇ ਕੀਤਾ ਗਠਜੋੜ
ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਨੈਸ਼ਨਲ ਕਾਨਫਰੰਸ (ਐੱਨ. ਸੀ.) ਅਤੇ ਕਾਂਗਰਸ ਨੇ ਮਿਲ ਕੇ ਚੋਣ ਲੜੀ। ਜਦਕਿ ਪੀਪਲਜ਼ ਡੈਮੋਕ੍ਰਿਟਕ ਪਾਰਟੀ (ਪੀ. ਡੀ. ਪੀ.) ਅਤੇ ਭਾਜਪਾ ਨੇ ਆਜ਼ਾਦ ਰੂਪ ਨਾਲ ਚੋਣ ਲੜੀ। ਹਰਿਆਣਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੁੱਖ ਚੋਣ ਲੜਨ ਵਾਲੀਆਂ ਪਾਰਟੀਆਂ ਵਿਚ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਦੇ ਨਾਲ-ਨਾਲ ਇੰਡੀਅਨ ਨੈਸ਼ਨਲ ਲੋਕਦਲ-ਬਹੁਜਨ ਸਮਾਜ ਪਾਰਟੀ (INLD-BSP) ਅਤੇ ਜਨਨਾਇਕ ਜਨਤਾ ਪਾਰਟੀ (JJP)- ਆਜ਼ਾਦ ਸਮਾਜ ਪਾਰਟੀ (ASP) ਵਿਚਾਲੇ ਗਠਜੋੜ ਹੈ।
ਇਹ ਵੀ ਪੜ੍ਹੋ- Exit Poll : ਜੰਮੂ 'ਚ ਚੱਲਿਆ ਭਾਜਪਾ ਦਾ ਜਾਦੂ, ਛੋਟੀਆਂ ਪਾਰਟੀਆਂ ਤੇ ਆਜ਼ਾਦ ਬਣਨਗੇ ਕਿੰਗ ਮੇਕਰ
ਕੀ ਕਹਿੰਦੇ ਹਨ ਐਗਜ਼ਿਟ ਪੋਲ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸੰਪੰਨ ਹੋਣ ਮਗਰੋਂ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਇਹ ਸੰਭਾਵਨਾ ਜਤਾਈ ਗਈ ਹੈ ਕਿ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾ ਸਕਦੀ ਹੈ। ਉੱਥੇ ਹੀ 10 ਸਾਲ ਬਾਅਦ ਭਾਜਪਾ ਦੀ ਸੱਤਾ ਤੋਂ ਵਿਦਾਈ ਹੋ ਸਕਦੀ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ਵਿਚ ਖੰਡਿਤ ਜਨਾਦੇਸ਼ ਦਾ ਅਨੁਮਾਨ ਜ਼ਾਹਰ ਕੀਤਾ ਗਿਆ ਹੈ। ਹਾਲਾਂਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਗਠਜੋੜ ਨੂੰ ਲੀਡ ਮਿਲਣ ਦੀ ਸੰਭਾਵਨਾ ਵੀ ਜਤਾਈ ਗਈ ਹੈ।
12 ਘੰਟਿਆਂ ਦੀ ਭਾਲ ਤੋਂ ਬਾਅਦ ਸਾਬਕਾ ਵਿਧਾਇਕ ਦੇ ਲਾਪਤਾ ਭਰਾ ਦੀ ਲਾਸ਼ ਬਰਾਮਦ
NEXT STORY