ਹਰਿਆਣਾ- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਆਕਸੀਜਨ ਦੀ ਕਮੀ 'ਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਆਕਸੀਜਨ ਦਿੱਲੀ ਨੂੰ ਦੇਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਸੀਂ ਪਹਿਲਾਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ, ਉਸ ਤੋਂ ਬਾਅਦ ਇਸ ਨੂੰ ਕਿਸੇ ਹੋਰ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਫਰੀਦਾਬਾਦ ਜਾ ਰਹੇ ਸਾਡੇ 2 ਆਕਸੀਜਨ ਟੈਂਕਰਾਂ 'ਚੋਂ ਇਕ ਨੂੰ ਦਿੱਲੀ ਸਰਕਾਰ ਨੇ ਲੁੱਟ ਲਿਆ। ਇਸ ਤੋਂ ਬਾਅਦ ਹੁਣ ਅਸੀਂ ਸਾਰੇ ਆਕਸੀਜਨ ਟੈਂਕਰਾਂ ਨੂੰ ਪੁਲਸ ਸੁਰੱਖਿਆ ਦੇਣ ਦਾ ਫ਼ੈਸਲਾ ਲਿਆ ਹੈ।
ਦੱਸਣਯੋਗ ਹੈ ਕਿ ਹਰਿਆਣਾ ਦੇ ਕੁਝ ਆਕਸੀਜਨ ਉਤਪਾਦਕ ਪੰਜਾਬ, ਰਾਜਸਥਾਨ ਅਤੇ ਦਿੱਲੀ 'ਚ ਵੀ ਸਪਲਾਈ ਕਰ ਸਕਦੇ ਹਨ, ਇਸ ਲਈ ਪੂਰਾ ਸਟਾਕ ਪ੍ਰਦੇਸ਼ ਨੂੰ ਨਹੀਂ ਮਿਲ ਪਾਉਂਦਾ। ਵਿਜ ਨੇ ਕਿਹਾ ਕਿ ਹਰ ਜ਼ਰੂਰਤਮੰਦ ਨੂੰ ਆਫ਼ਤ ਦੇ ਸਮੇਂ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਸਰਕਾਰ ਕੋਲ ਹਰ ਗਰੇਡ ਦੇ ਹਜ਼ਾਰਾਂ ਆਕਸੀਜਨ ਸਿਲੰਡਰ ਉਪਲੱਬਧ ਹਨ।
ਇਹ ਵੀ ਪੜ੍ਹੋ : ਰੇਮੇਡੀਸਿਵਰ ਦੀ ਕਾਲਾਬਾਜ਼ਾਰੀ 'ਤੇ ਹਰਿਆਣਾ ਸਰਕਾਰ ਸਖ਼ਤ, ਬਿਨਾਂ ਆਧਾਰ ਕਾਰਡ ਦੇ ਨਹੀਂ ਮਿਲੇਗੀ ਦਵਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜ਼ਮੀਨ ਨੂੰ ਲੈ ਕੇ ਵਿਵਾਦ ’ਚ ਖੂਨੀ ਸ਼ੰਘਰਸ਼, ਦੋ ਬਜ਼ੁਰਗਾਂ ਦੀ ਮੌਤ
NEXT STORY