ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਪੂਰੇ ਦੇਸ਼ ਨੂੰ ਆਪਣੀ ਚਪੇਟ ਵਿੱਚ ਲੈਣ ਵਾਲੀ ਮਹਾਮਾਰੀ ਦੀ ਜੰਗ ਵਿੱਚ ਮੈਡੀਕਲ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਵੇਖੀ ਜਾ ਰਹੀ ਹੈ। ਗੰਭੀਰ ਹਾਲਤ ਵਾਲੇ ਮਰੀਜ਼ਾਂ ਲਈ ਆਕਸੀਜਨ ਉਪਲੱਬਧ ਕਰਾਉਣਾ ਸਰਕਾਰ ਲਈ ਚੁਣੌਤੀ ਭਰਪੂਰ ਹੋ ਗਿਆ ਹੈ। ਇਸ ਦੌਰਾਨ ਰਾਹਤ ਭਰਿਆ ਕੰਮ ਹਰਿਆਣਾ ਪ੍ਰਦੇਸ਼ ਨੇ ਕੀਤਾ ਹੈ। ਦਰਅਸਲ, ਕੇਂਦਰ ਸਰਕਾਰ ਨੇ ਹਰਿਆਣਾ ਨੂੰ ਮੈਡੀਕਲ ਅਲੋਕੇਸ਼ਨ ਸਕੀਮ ਦੇ ਤਹਿਤ ਆਕਸੀਜਨ ਉਪਲੱਬਧ ਕਰਾਉਣ ਲਈ ਕਿਹਾ, ਜਿਸ 'ਤੇ ਹਰਿਆਣਾ ਦੇ ਪ੍ਰਦੇਸ਼ ਦੇ ਤਿੰਨ ਥਾਵਾਂ ਤੋਂ ਭਾਰੀ ਮਾਤਰਾ ਵਿੱਚ ਮੈਡੀਕਲ ਆਕਸੀਜਨ ਉਪਲੱਬਧ ਕਰਵਾਈ ਗਈ।
ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV
ਇਸ ਬਾਰੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਟਵੀਟ ਕਰਦੇ ਹੋਏ ਕਿਹਾ, ਹਰਿਆਣਾ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਕਸੀਜਨ ਅਲੋਕੇਸ਼ਨ ਯੋਜਨਾ ਜਾਰੀ ਕੀਤੀ ਗਈ, ਜਿਸ ਦੇ ਤਹਿਤ ਹਰਿਆਣਾ ਨੇ 107 ਮੀਟ੍ਰਿਕ ਟਨ ਆਕਸੀਜਨ, ਜਿਸ ਵਿੱਚ ਏਅਰ ਲਿਕਵਿਡ ਪਾਨੀਪਤ ਤੋਂ 80 ਮੀਟ੍ਰਿਕ ਟਨ, ਜਿੰਦਲ ਸਟੀਲ ਲਿਮਟਿਡ ਹਿਸਾਰ ਤੋਂ 7 ਮੀਟ੍ਰਿਕ ਟਨ ਅਤੇ ਆਈਨਾਕਸ ਬਰੋਤੀਵਾਲਾ ਤੋਂ 20 ਮੀਟ੍ਰਿਕ ਟਨ ਇਕੱਠਾ ਕਰ ਕੇਂਦਰ ਨੂੰ ਸੌਂਪੀ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ ਸਰਕਾਰ ਨੇ ਲਗਾਇਆ ਮੁਕੰਮਲ ਲਾਕਡਾਊਨ, ਜਾਰੀ ਕੀਤਾ 'ਬ੍ਰੇਕ ਦਿ ਚੇਨ' ਹੁਕਮ
ਜ਼ਿਕਰਯੋਗ ਹੈ ਕਿ ਵਿਜ ਨੇ ਦਿੱਲੀ ਸਰਕਾਰ 'ਤੇ ਆਕਸੀਜਨ ਲੁੱਟਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੱਲ ਸਾਡਾ ਇੱਕ ਟੈਂਕਰ ਫਰੀਦਾਬਾਦ ਹਸਪਤਾਲਾਂ ਲਈ ਆਕਸੀਜਨ ਲੈ ਕੇ ਜਾ ਰਿਹਾ ਸੀ, ਜਿਸ ਨੂੰ ਦਿੱਲੀ ਵਿੱਚ ਸਰਕਾਰ ਵੱਲੋਂ ਲੁੱਟ ਲਿਆ ਗਿਆ, ਜੋ ਕਿ ਬਿਲਕੁੱਲ ਗਲਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਣ ਨਾਲ ਬੇਕਾਇਦਗੀ ਦਾ ਮਾਹੌਲ ਬਣੇਗਾ। ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਹੁਣ ਅਸੀਂ ਹੁਕਮ ਜਾਰੀ ਕਰ ਦਿੱਤਾ ਹੈ ਕਿ ਜੋ ਵੀ ਟੈਂਕਰ ਆਕਸੀਜਨ ਲੈ ਕੇ ਜਾਵੇਗਾ, ਉਹ ਪੁਲਸ ਐਸਕਾਰਟ ਨਾਲ ਜਾਵੇਗਾ। ਤਾਂ ਕਿ ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਪਰ ਇਸ ਪ੍ਰਕਾਰ ਧੱਕੇ ਨਾਲ ਟੈਂਕਰ ਤੋਂ ਗੈਸ ਕੱਢ ਲੈਣਾ ਬਹੁਤ ਨਿੰਦਣਯੋਗ ਗੱਲ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਕਸੀਜਨ ਦੀ ਘਾਟ 'ਤੇ ਹਾਈ ਕੋਰਟ ਨੇ ਕੇਂਦਰ ਨੂੰ ਪਾਈ ਝਾੜ, ਕਿਹਾ- 'ਤੁਸੀਂ ਸਮਾਂ ਲੈਂਦੇ ਰਹੋ ਅਤੇ ਲੋਕ ਮਰਦੇ ਰਹਿਣ'
NEXT STORY