ਹਰਿਆਣਾ- ਹਰਿਆਣਾ 'ਚ ਪਿਛਲੇ ਮਹੀਨੇ ਕੀਤੇ ਗਏ ਸੀਰੋ ਸਰਵੇਖਣ 'ਚ 8 ਫੀਸਦੀ ਲੋਕਾਂ 'ਚ ਕੋਵਿਡ-19 ਇਨਫੈਕਸ਼ਨ ਵਿਰੁੱਧ ਐਂਟੀਬਾਡੀ ਮਿਲੀ ਅਤੇ ਸ਼ਹਿਰੀ ਖੇਤਰਾਂ ਅਤੇ ਐੱਨ.ਸੀ.ਆਰ. ਦੇ ਜ਼ਿਲ੍ਹਿਆਂ 'ਚ ਰਹਿਣ ਵਾਲੇ ਲੋਕ ਜ਼ਿਆਦਾ ਇਨਫੈਕਟਡ ਪਾਏ ਗਏ। ਸੂਬੇ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਬੇ ਦੇ 22 ਜ਼ਿਲ੍ਹਿਆਂ 'ਚ ਹਰੇਕ ਤੋਂ 850 ਨਮੂਨੇ ਇਕੱਠੇ ਕੀਤੇ ਗਏ। ਸ਼ਹਿਰੀ ਅਤੇ ਪਿੰਡ, ਦੋਹਾਂ ਖੇਤਰਾਂ ਦੇ ਨਮੂਨੇ ਲਏ ਗਏ। ਵਿਜ ਨੇ ਦੱਸਿਆ ਕਿ ਕੁੱਲ 18,905 ਨਮੂਨੇ ਇਕੱਠੇ ਕੀਤੇ ਗਏ ਅਤੇ ਸੀਰੋ ਸਰਵੇਖਣ ਤੋਂ ਪਤਾ ਲੱਗਾ ਕਿ ਸੂਬੇ 'ਚ ਕੋਵਿਡ-19 ਇਨਫੈਕਸ਼ਨ ਦਰ 8 ਫੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦੀ ਆਬਾਦੀ ਦੀ ਤੁਲਨਾ 'ਚ ਸ਼ਹਿਰੀ ਆਬਾਦੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਵਿਜ ਨੇ ਕਿਹਾ ਕਿ ਸ਼ਹਿਰੀ ਇਲਾਕੇ 'ਚ ਸੀਰੋ ਸਰਵੇਖਣ 'ਚ ਇਨਫੈਕਸ਼ਨ ਦਰ 9.59 ਫੀਸਦੀ ਮਿਲੀ, ਜਦੋਂ ਕਿ ਪਿੰਡ ਦੇ ਇਲਾਕੇ 'ਚ ਇਹ ਦਰ 6.9 ਫੀਸਦੀ ਪਾਈ ਗਈ। ਫਰੀਦਾਬਾਦ ਅਤੇ ਗੁਰੂਗ੍ਰਾਮ ਵਰਗੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਜ਼ਿਲ੍ਹਿਆਂ 'ਚ ਸੀਰੋ ਇਨਫੈਕਸ਼ਨ ਦਰ ਜ਼ਿਆਦਾ ਦਰਜ ਕੀਤੀ ਗਈ।
ਸਰਵੇਖਣ ਅਨੁਸਾਰ ਸੂਬੇ 'ਚ ਸਭ ਤੋਂ ਵੱਧ ਫਰੀਦਾਬਾਦ 'ਚ ਇਹ 25.8 ਫੀਸਦੀ, ਨੂੰਹ 'ਚ 20 ਫੀਸਦੀ ਅਤੇ ਸੋਨੀਪਤ 'ਚ 13.3 ਫੀਸਦੀ ਹੈ। ਫਰੀਦਾਬਾਦ ਦੇ ਸ਼ਹਿਰੀ ਖੇਤਰ 'ਚ ਇਨਫੈਕਸ਼ਨ ਦਰ 31.1 ਫੀਸਦੀ ਅਤੇ ਪਿੰਡ ਖੇਤਰ 'ਚ 22.2 ਫੀਸਦੀ ਇਨਫੈਕਸ਼ਨ ਦਰ ਦਰਜ ਕੀਤੀ ਗਈ। ਗੁਰੂਗ੍ਰਾਮ ਦੇ ਸ਼ਹਿਰੀ ਖੇਤਰ 'ਚ ਇਨਫੈਕਸ਼ਨ ਦਰ 18.5 ਫੀਸਦੀ ਅਤੇ ਜ਼ਿਲ੍ਹੇ ਦੇ ਪਿੰਡ ਖੇਤਰ 'ਚ ਇਹ 5.7 ਫੀਸਦੀ ਸੀ।
ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਨੇ ਆਬਾਦੀ ਦੇ ਅਨੁਪਾਤ 'ਚ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਜੂਨ 'ਚ ਸੂਬਿਆਂ ਨੂੰ ਸੀਰੋ ਸਰਵੇਖਣ ਕਰਵਾਉਣ ਦੀ ਸਲਾਹ ਦਿੱਤੀ ਸੀ। ਸਰਵੇਖਣ ਅਨੁਸਾਰ ਕਰਨਾਲ 'ਚ 12.2 ਫੀਸਦੀ, ਜੀਂਦ 'ਚ 11 ਫੀਸਦੀ, ਕੁਰੂਕੁਸ਼ੇਤਰ 'ਚ 8.7 ਫੀਸਦੀ, ਚਰਖੀ ਦਾਦਰੀ 'ਚ 8.3 ਫੀਸਦੀ ਅਤੇ ਯਮੁਨਾਨਗਰ 'ਚ 8.3 ਫੀਸਦੀ ਇਨਫੈਕਸ਼ਨ ਦਰ ਦਰਜ ਕੀਤੀ ਗਈ। ਸੂਬੇ 'ਚ ਇਨਫੈਕਸ਼ਨ ਦੇ 70 ਹਜ਼ਾਰ ਤੋਂ ਵੱਧ ਮਾਮਲੇ ਆ ਚੁਕੇ ਹਨ ਅਤੇ ਕਰੀਬ 750 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਮੌਜੂਦਾ ਸਮੇਂ ਠੀਕ ਹੋਣ ਵਾਲਿਆਂ ਦੀ ਦਰ ਕਰੀਬ 80 ਫੀਸਦੀ ਹੈ।
ਨੇਪਾਲ: ਰੇਲਵੇ ਮਾਰਗ 'ਤੇ ਭਾਰਤੀ ਕੰਪਨੀ ਨਾਲ ਮਿਲ ਕੇ ਕੰਮ ਕਰਨਾ ਲਾਹੇਵੰਦ ਸਿੱਧ ਹੋਇਆ
NEXT STORY