ਹਿਸਾਰ- ਹਰਿਆਣਾ ਦੇ ਹਿਸਾਰ 'ਚ ਵਪਾਰੀ ਨੂੰ ਲੈ ਕੇ ਕਾਰ 'ਚ ਜਿਊਂਦਾ ਸਾੜ ਕੇ 11 ਲੱਖ ਰੁਪਏ ਲੁੱਟਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮਾਮਲੇ 'ਚ ਜਾਂਚ ਕਰ ਰਹੀ ਪੁਲਸ ਨੂੰ ਵਪਾਰੀ ਜਿਊਂਦਾ ਮਿਲਿਆ ਹੈ। ਹੁਣ ਪੁਲਸ ਉਸ ਨੂੰ ਫੜਨ ਛੱਤੀਸਗੜ੍ਹ ਦੇ ਬਿਲਾਸਪੁਰ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਵਪਾਰੀ ਨੇ ਅਜਿਹਾ ਕਿਉਂ ਕੀਤਾ, ਇਸ ਦਾ ਪਤਾ ਪੁੱਛ-ਗਿੱਛ ਤੋਂ ਬਾਅਦ ਲੱਗੇਗਾ।
ਬੀਮੇ ਦੀ ਰਕ ਕਾਰਨ ਰਚੀ ਝੂਠੀ ਕਹਾਣੀ
ਫਿਲਹਾਲ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਬੀਮੇ ਦੀ ਰਕਮ ਲਈ ਉਸ ਨੇ ਕਤਲ ਦੀ ਝੂਠੀ ਕਹਾਣੀ ਰਚੀ ਸੀ। ਹਾਲਾਂਕਿ ਹੁਣ ਕਾਰ 'ਚ ਮਿਲੀ ਲਾਸ਼ ਪੁਲਸ ਲਈ ਪਹੇਲੀ ਬਣ ਗਈ ਹੈ। ਪੁਲਸ ਨੇ ਦੱਸਿਆ ਕਿ ਹਾਂਸੀ 'ਚ ਭਾਟਲਾ-ਦਾਤਾ ਰੋਡ 'ਤੇ ਪੁਲਸ ਨੂੰ ਇਕ ਸੜੀ ਕਾਰ ਅਤੇ ਸੜੇ ਹੋਏ ਵਿਅਕਤੀ ਦੀ ਲਾਸ਼ ਮਿਲੀ ਸੀ। ਕਾਰ ਦੀ ਨੰਬਰ ਪਲੇਟ ਤੋਂ ਮ੍ਰਿਤਕ ਦੀ ਪਛਾਣ ਕੀਤੀ ਗਈ। ਕਾਰ ਦਾਤਾ ਪਿੰਡ ਦੇ ਵਾਸੀ ਮੇਹਰ (35) ਦੀ ਸੀ। ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਸੀ ਕਿ ਮੇਹਰ ਬਰਵਾਲਾ 'ਚ ਕੱਪ ਅਤੇ ਪਲੇਟਾਂ ਦੀ ਫੈਕਟਰੀ ਦੇ ਮਾਲਕ ਸਨ ਅਤੇ ਬੈਂਕ ਤੋਂ 11 ਲੱਖ ਰੁਪਏ ਲੈ ਕੇ ਹਿਸਾਰ ਤੋਂ ਦਾਤਾ ਪਿੰਡ ਆ ਰਹੇ ਸਨ। ਉਨ੍ਹਾਂ ਨਾਲ ਲੁੱਟਖੋਹ ਤੋਂ ਬਾਅਦ ਕਾਰ ਦੇ ਅੰਦਰ ਜਿਊਂਦੇ ਸਾੜਨ ਦੀ ਗੱਲ ਸਾਹਮਣੇ ਆਈ ਸੀ।
ਇਕ ਜਨਾਨੀ ਵੀ ਹਿਰਾਸਤ 'ਚ ਲਈ ਗਈ
ਪੁਲਸ ਨੇ ਵਪਾਰੀ ਨਾਲ ਲੁੱਟਖੋਹ ਅਤੇ ਕਤਲ ਦਾ ਕੇਸ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਨੇ ਹਰਿਆਣਾ 'ਚ ਸਿਆਸੀ ਤੂਲ ਫੜ ਲਿਆ। ਭਾਜਪਾ ਦੀ ਹਰਿਆਣਾ ਸਰਕਾਰ 'ਤੇ ਵਿਰੋਧੀ ਧਿਰ ਹਮਲਾਵਰ ਹੋ ਗਏ। ਕਾਂਗਰਸ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। ਹਾਂਸੀ ਐੱਸ.ਪੀ. ਲੋਕੇਂਦਰ ਸਿੰਘ ਨੇ ਦੱਸਿਆ ਕਿ ਇਸ 'ਚ ਪੁਲਸ ਨੂੰ ਲੀਡ ਮਿਲੀ। ਵਪਾਰੀ ਦੀ ਮੌਤ ਤੋਂ ਬਾਅਦ ਉਸ ਦਾ ਮੋਬਾਇਲ ਐਕਟਿਵ ਸੀ। ਉਸ ਦੇ ਮੋਬਾਇਲ ਤੋਂ ਇਕ ਜਨਾਨੀ ਨੂੰ ਕਈ ਵਾਰ ਫੋਨ ਕੀਤੇ ਗਏ। ਪੁਲਸ ਨੇ ਉਸ ਜਨਾਨੀ ਨੂੰ ਹਿਰਾਸਤ 'ਚ ਲਿਆ। ਪੁਲਸ ਨੂੰ ਸ਼ੱਕ ਸੀ ਕਿ ਲੁੱਟਖੋਹ ਅਤੇ ਕਤਲ ਕਰਨ ਵਾਲੇ ਦੋਸ਼ੀ ਹੀ ਵਪਾਰੀ ਦੇ ਮੋਬਾਇਲ ਦੀ ਵਰਤੋਂ ਰਕ ਰਹੇ ਹੋਣਗੇ। ਪੁਲਸ ਨੂੰ ਸ਼ੱਕ ਸੀ ਕਿ ਜਨਾਨੀ ਵੀ ਕਾਤਲਾਂ ਨਾਲ ਮਿਲੀ ਹੋਵੇਗੀ ਪਰ ਮਾਮਲਾ ਕੁਝ ਹੋਰ ਹੀ ਨਿਕਲਿਆ। ਜਨਾਨੀ ਨੇ ਪੁੱਛ-ਗਿੱਛ 'ਚ ਦੱਸਿਆ ਕਿ ਰਾਮ ਮੇਹਰ ਜਿਊਂਦਾ ਹੈ ਅਤੇ ਛੱਤੀਸਗੜ੍ਹ 'ਚ ਹੈ।
ਇਹ ਵੀ ਪੜ੍ਹੋ : ਬਦਮਾਸ਼ਾਂ ਨੇ ਫੈਕਟਰੀ ਮਾਲਕ ਤੋਂ 11 ਲੱਖ ਰੁਪਏ ਲੁੱਟੇ, ਫਿਰ ਕਾਰ 'ਚ ਬੰਦ ਕਰ ਕੇ ਜਿਊਂਦੇ ਸਾੜਿਆ
ਪੁਲਸ ਟੀਮ ਛੱਤੀਸਗੜ੍ਹ ਗਈ
ਪੁਲਸ ਦੀ ਟੀਮ ਹੁਣ ਰਾਮ ਨੂੰ ਫੜਨ ਛੱਤੀਸਗੜ੍ਹ ਗਈ ਹੈ। ਦੂਜੇ ਪਾਸੇ ਹੁਣ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਾਰ 'ਚ ਮਿਲੀ ਸੜੀ ਲਾਸ਼ ਕਿਸ ਸ਼ਖਸ ਦੀ ਸੀ। ਫਿਲਹਾਲ ਪੁਲਸ ਦੇ ਸਾਰੇ ਸਵਾਲਾਂ ਦੇ ਜਵਾਬ ਵਪਾਰੀ ਤੋਂ ਪੁੱਛ-ਗਿੱਛ ਤੋਂ ਬਾਅਦ ਹੀ ਸਾਹਮਣੇ ਆ ਸਕਣਗੇ।
ਦੇਸ਼ ਦਾ ਇਕਲੌਤਾ ਸੂਬਾ, ਜਿੱਥੇ ਗੋਹਾ ਵੇਚ ਕੇ ਕਮਾਈ ਕਰ ਰਹੇ ਨੇ ਪਸ਼ੂ ਪਾਲਕ
NEXT STORY