ਕੋਲਕਾਤਾ- ਕਲਕੱਤਾ ਹਾਈ ਕੋਰਟ ਨੇ ਕੋਲਕਾਤਾ ਦੇ ਆਰਜੀ ਕਰ ਹਸਪਤਾਲ 'ਚ 14 ਅਗਸਤ ਦੀ ਰਾਤ ਹੋਈ ਭੰਨ-ਤੋੜ 'ਤੇ ਸਖ਼ਤ ਟਿੱਪਣੀ ਕੀਤੀ ਹੈ। ਹਾਈ ਕੋਰਟ ਨੇ ਕਿਹਾ ਕਿ ਇਹ ਘਟਨਾ ਰਾਜ ਮਸ਼ੀਨਰੀ ਦੀ ਨਾਕਾਮੀ ਦਾ ਸਬੂਤ ਹੈ। ਕਲਕੱਤਾ ਹਾਈ ਕੋਰਟ ਨੇ ਕਿਹਾ ਕਿ ਬਿਹਤਰ ਹੋਵੇਗਾ ਕਿ ਹਸਪਤਾਲ ਨੂੰ ਬੰਦ ਕੀਤਾ ਜਾਵੇ ਅਤੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਸ਼ਿਫਟ ਕੀਤਾ ਜਾਵੇ। ਇਸ ਦੌਰਾਨ ਅਦਾਲਤ 'ਚ ਮੌਜੂਦ ਪੱਛਮੀ ਬੰਗਾਲ ਸਰਕਾਰ ਦੇ ਵਕੀਲ ਨੇ ਕਿਹਾ ਕਿ ਉੱਥੇ ਪੁਲਸ ਫ਼ੋਰਸ ਮੌਜੂਦ ਸਨ। ਇਸ 'ਤੇ ਚੀਫ਼ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਉਹ ਤਾਂ ਆਪਣੇ ਲੋਕਾਂ ਦੀ ਸੁਰੱਖਿਆ ਨਹੀਂ ਕਰ ਸਕੇ। ਇਹ ਮੰਦਭਾਗੀ ਸਥਿਤੀ ਹੈ। ਡਾਕਟਰ ਨਿਡਰ ਹੋ ਕੇ ਕਿਵੇਂ ਕੰਮ ਕਰਨਗੇ?
ਇਹ ਵੀ ਪੜ੍ਹੋ : ਕੋਲਕਾਤਾ ਦੇ ਆਰਜੀ ਕਰ ਹਸਪਤਾਲ 'ਚ ਭੰਨ-ਤੋੜ ਦੇ ਮਾਮਲੇ 'ਚ 19 ਲੋਕ ਗ੍ਰਿਫ਼ਤਾਰ
ਚੀਫ਼ ਜਸਟਿਸ ਨੇ ਰਾਜ ਸਰਕਾਰ ਨੂੰ ਕਿਹਾ ਕਿ ਇਸ ਘਟਨਾ ਤੋਂ ਬਾਅਦ ਤੁਸੀਂ ਕੀ ਉਪਾਅ ਕਰ ਰਹੇ ਹੋ? ਚੌਕਸੀ ਵਜੋਂ ਕੀ ਕਦਮ ਚੁੱਕੇ ਗਏ ਸਨ? ਇਸ 'ਤੇ ਸਰਕਾਰ ਵਲੋਂ ਪੇਸ਼ ਸੀਨੀਅਰ ਐਡਵੋਕੇਟ ਵਿਕਾਸ ਰੰਜਨ ਭੱਟਾਚਾਰੀਆ ਨੇ ਕਿਹਾ ਕਿ ਦੁਪਹਿਰ 3 ਵਜੇ ਸੀ.ਬੀ.ਆਈ. ਜਾਂਚ ਦੇ ਨਿਰਦੇਸ਼ ਦਿੱਤੇ ਗਏ ਸਨ। ਰਾਜ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਜਿੱਥੇ ਤੱਕ ਦਰਿੰਦਗੀ ਨਾਲ ਨਜਿੱਠਣ ਲਈ ਚੁੱਕੇ ਗਏ ਕਦਮਾਂ ਦੀ ਗੱਲ ਹੈ ਤਾਂ ਉੱਥੇ ਅਚਾਨਕ 7 ਹਜ਼ਾਰ ਲੋਕਾਂ ਦੀ ਭੀੜ ਇਕੱਠੀ ਹੋ ਗਈ, ਫਿਰ ਹੰਝੂ ਗੈਸ ਛੱਡੀ ਗਈ, ਪੁਲਸ ਜ਼ਖ਼ਮੀ ਹੋਈ। ਅਜਿਹੀ ਭੱਜ-ਦੌੜ ਦੀ ਐਮਰਜੈਂਸੀ ਸਥਿਤੀ 'ਚ ਭੰਨ-ਤੋੜ ਦੀ ਘਟਨਾ ਹੋਈ। ਅਦਾਲਤ ਨੇ ਕਿਹਾ ਕਿ ਆਮ ਤੌਰ 'ਤੇ ਜੇਕਰ ਲੋਕ ਹਸਪਤਾਲ 'ਚ ਦਾਖ਼ਲ ਹੁੰਦੇ ਹਨ ਤਾਂ ਐਮਰਜੈਂਸੀ ਸਥਿਤੀ 'ਚ ਪੁਲਸ ਨੂੰ ਉੱਥੇ ਮੌਜੂਦ ਰਹਿਣਾ ਪੈਂਦਾ ਹੈ। ਜੇਕਰ 7 ਹਜ਼ਾਰ ਲੋਕ ਪ੍ਰਵੇਸ਼ ਕਰਦੇ ਹਨ ਤਾਂ ਇਹ ਮੰਨਣਾ ਮੁਸ਼ਕਲ ਹੈ ਕਿ ਰਾਜ ਦੀ ਅਸਫ਼ਲਤਾ ਨਹੀਂ ਹੈ। ਜੇਕਰ 7 ਹਜ਼ਾਰ ਲੋਕਾਂ ਨੇ ਆਉਣਾ ਹੀ ਸੀ ਤਾਂ ਉਹ ਪੈਦਲ ਨਹੀਂ ਆ ਸਕਦੇ। ਇਹ ਰਾਜ ਮਸ਼ੀਨਰੀ ਦੀ ਪੂਰੀ ਤਰ੍ਹਾਂ ਅਸਫ਼ਲਤਾ ਹੈ। ਹਾਈ ਕੋਰਟ ਨੇ 14 ਅਗਸਤ ਦੀ ਰਾਤ ਆਰਜੀ ਕਰ ਹਸਪਤਾਲ 'ਚ ਹੋਈ ਭੰਨ-ਤੋੜ ਦੇ ਮਾਮਲੇ 'ਤੇ ਵਿਚਾਰ ਕਰਦੇ ਹੋਏ ਰਾਜ ਸਰਕਾਰ ਨੂੰ ਕਿਹਾ ਕਿ ਅਸੀਂ ਹਸਪਤਾਲ 'ਚ ਭੰਨ-ਤੋੜ ਤੋਂ ਬਾਅਦ ਮਿਲੇ ਈ-ਮੇਲ ਕਾਰਨ ਹੀ ਮਾਮਲਾ ਸੁਣਵਾਈ ਲਈ ਸੂਚੀਬੱਧ ਕੀਤਾ ਹੈ। ਦਰਅਸਲ ਹਾਈ ਕੋਰਟ ਨੇ ਆਰਜੀ ਕਰ ਹਸਪਤਾਲ 'ਚ ਹੋਈ ਭੰਨ-ਤੋੜ ਅਤੇ ਸਬੂਤ ਮਿਟਾਉਣ ਦੀਆਂ ਕੋਸ਼ਿਸ਼ਾਂ ਦੀ ਜਾਂਚ ਅਤੇ ਐਕਸ਼ਨ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਿਵਾਈਡਰ ਨਾਲ ਟਕਰਾਈ ਹਰਿਦੁਆਰ ਜਾ ਰਹੀ ਮੈਟਾਡੋਰ, 11 ਕਾਂਵੜੀਏ ਜ਼ਖ਼ਮੀ
NEXT STORY