ਚਰਖੀ ਦਾਦਰੀ (ਨਰਿੰਦਰ) — ਸਿਹਤ ਵਿਭਾਗ ਕੋਰੋਨਾ ਨੂੰ ਲੈ ਕੇ ਅਲਰਟ ਹੈ। ਹੁਣ ਜੇਕਰ ਕਿਸੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਕੋਰੋਨਾ ਨੂੰ ਲੈ ਕੇ ਝੂਠੀ ਅਫਵਾਹ ਫੈਲਾਈ ਗਈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਨਾਲ ਜੁਰਮਾਨਾ ਵੀ ਕੀਤਾ ਜਾਵੇਗਾ। ਹਰਿਆਣਾ ਸਰਕਾਰ ਨੇ ਜੋ ਪਾਲਿਸੀ ਬਣਾਈ ਹੈ ਉਹ ਸਾਰੇ ਸਿਹਤ ਵਿਭਾਗ ਦੇ ਜ਼ਿਲਾ ਕੇਂਦਰਾਂ 'ਚ ਪਹੁੰਚ ਚੁੱਕੀ ਹੈ, ਉਸ ਦੇ ਤਹਿਤ ਸੋਸ਼ਲ ਮੀਡੀਆ 'ਤੇ ਝੂਠੀ ਅਫਵਾਹ ਫੈਲਾਉਣ ਵਾਲੇ ਵਿਅਕਤੀ 'ਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਉਣ ਦਾ ਪ੍ਰਬੰਧ ਹੈ।
ਸੀ.ਐੱਮ.ਓ. ਡਾ. ਪ੍ਰਦੀਪ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਦਾਦਰੀ ਜ਼ਿਲੇ ਦੇ ਕਿਸੇ ਪਿੰਡ ਨੂੰ ਲੈ ਕੇ ਅਫਵਾਹ ਉਡਾਈ ਗਈ ਸੀ ਕਿ ਕੋਰੋਨਾ ਵਾਇਰਸ ਦੀ ਚਪੇਟ 'ਚ ਆਉਣ ਨਾਲ ਜ਼ਿਲੇ ਦੇ ਕਿਸੇ ਪਿੰਡ ਦਾ ਇਕ ਵਿਅਕਤੀ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਦਾਖਲ ਹੈ। ਇਸ ਨੂੰ ਲੈ ਕੇ ਵੱਖ-ਵੱਖ ਹਸਪਤਾਲ ਨਾਲ ਸੰਪਰਕ ਕਰ ਰਹੇ ਹਾਂ ਅਤੇ ਇਸ ਦੀ ਜਾਣਕਾਰੀ ਲਈ ਜਾਵੇਗੀ।
ਸੀ.ਐੱਮ.ਓ. ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਡਾਕਟਰਾਂ ਨਾਲ ਲਗਾਤਾਰ ਜ਼ਿਲੇ 'ਚ ਆਪਣੀ ਨਜ਼ਰ ਬਣਾਏ ਹੋਏ ਹਨ। ਹਰ ਘਟਨਾ ਦੀ ਜਾਣਕਾਰੀ ਲਈ ਜਾ ਰਹੀ ਹੈ। ਫਿਲਹਾਲ ਦਾਦਰੀ ਜ਼ਿਲੇ 'ਚ ਕੋਰੋਨਾ ਨੂੰ ਲੈ ਕੇ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ। ਸੋਸ਼ਲ ਮੀਡੀਆ 'ਤੇ ਜੋ ਵੀ ਖਬਰਾਂ ਚੱਲ ਰਹੀਆਂ ਹਨ ਉਹ ਝੂਠੀਆਂ ਹਨ, ਇਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਕੋਲ ਸ਼ਿਕਾਇਤ ਕਰ ਦਿੱਤੀ ਗਈ ਹੈ।
ਭਾਰਤ 'ਚ ਕੋਰੋਨਾ ਦੇ ਪਾਜੀਟਿਵ ਮਾਮਲਿਆਂ ਦਾ ਅੰਕੜਾ 223, ਇਕ ਦਿਨ 'ਚ ਵਧੇ 50 ਮਾਮਲੇ
NEXT STORY