ਨਵੀਂ ਦਿੱਲੀ–ਦਿੱਲੀ ਦੀ ਇਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਖਿਲਾਫ ਭਾਜਪਾ ਨੇਤਾ ਵੀਜੇਂਦਰ ਗੁਪਤਾ ਵਲੋਂ ਦਾਇਰ ਕੀਤੀ ਗਈ ਮਾਣਹਾਨੀ ਦੀ ਸ਼ਿਕਾਇਤ 'ਤੇ ਸੁਣਵਾਈ ਸੋਮਵਾਰ ਨੂੰ ਟਾਲ ਦਿੱਤੀ। ਸ਼ਿਕਾਇਤ 'ਚ ਗੁਪਤਾ ਨੇ ਕਿਹਾ ਹੈ ਕਿ ਕੇਜਰੀਵਾਲ ਤੇ ਸਿਸੋਦੀਆ ਨੇ ਉਨ੍ਹਾਂ 'ਤੇ ਆਪ ਮੁਖੀ ਦੀ ਹੱਤਿਆ ਦੀ ਕੋਸ਼ਿਸ਼ ਕਰਵਾਉਣ ਦਾ ਦੋਸ਼ ਲਾ ਕੇ ਉਨ੍ਹਾਂ ਦੇ ਮਾਣ ਨੂੰ ਸੱਟ ਮਾਰੀ ਹੈ।ਸਬੰਧਤ ਜੱਜ ਛੁੱਟੀ 'ਤੇ ਹੋਣ ਕਾਰਨ ਸੁਣਵਾਈ 26 ਜੂਨ ਤਕ ਲਈ ਟਾਲ ਦਿੱਤੀ ਗਈ ਹੈ।
ਗਾਹਕ ਬਣ ਕੇ ਟੈਕਸ ਚੋਰੀ ਫੜਨਗੇ ਅਫਸਰ, ਮੁਨਾਫਾਖੋਰੀ ਮਿਲਣ ’ਤੇ ਦਰਜ ਹੋਵੇਗਾ ਮੁਕੱਦਮਾ
NEXT STORY