ਨਵੀਂ ਦਿੱਲੀ- ਭਾਰਤ ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰ ਰਾਜਸਥਾਨ ਅਤੇ ਉੱਤਰ ਪ੍ਰਦੇਸ਼ 'ਚ ਅਗਲੇ 2 ਦਿਨਾਂ 'ਚ 'ਲੂ' ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਤਰ੍ਹਾਂ, ਇਨ੍ਹਾਂ ਥਾਂਵਾਂ 'ਤੇ ਗਰਮੀ ਤੋਂ ਹਾਲੇ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਵਿਭਾਗ ਨੇ ਕਿਹਾ ਕਿ ਲੂ ਅਤੇ ਭਿਆਨਕ ਲੂ ਦੇ ਹਾਲਾਤ ਬੁੱਧਵਾਰ ਨੂੰ ਜੰਮੂ ਕਸ਼ਮੀਰ 'ਚ ਕੁਝ ਥਾਂਵਾਂ 'ਤੇ ਦਰਜ ਕੀਤੇ ਗਏ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉੱਤਰ ਪੱਛਮੀ ਰਾਜਸਥਾਨ ਅਤੇ ਉੱਤਰ ਪੱਛਮੀ ਮੱਧ ਪਰਦੇਸ਼ ਦੇ ਜ਼ਿਆਦਾਤਰ ਥਾਂਵਾਂ 'ਤੇ ਲੂ ਦੇ ਹਾਲਾਤ ਦਰਜ ਕੀਤੇ ਗਏ। ਨਾਲ ਹੀ, ਖੇਤਰ 'ਚ ਕੁਝ ਥਾਂਵਾਂ 'ਤੇ ਭਿਆਨਕ ਲੂਹ ਦੇ ਹਾਲਾਤ ਵੀ ਦਰਜ ਕੀਤੇ ਗਏ।
ਇਹ ਵੀ ਪੜ੍ਹੋ : ਲਾਲ ਕਿਲ੍ਹੇ 'ਤੇ ਹਿੰਸਾ ਮਾਮਲੇ 'ਚ ਫੜੇ ਗਏ ਬੂਟਾ ਸਿੰਘ ਨੂੰ 5 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜਿਆ
ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰ ਪੱਛਮੀ ਮੱਧ ਪ੍ਰਦੇਸ਼ 'ਚ ਅਗਲੇ 2 ਦਿਨਾਂ ਦੌਰਾਨ ਲੂ ਦੇ ਹਾਲਾਤ ਬਣੇ ਰਹਿਣ ਦੀ ਸੰਭਾਵਨਾ ਹੈ।'' ਪੂਰੇ ਮੈਦਾਨੀ ਹਿੱਸਿਆਂ 'ਚ ਤਾਪਮਾਨ ਪਿਛਲੇ ਕੁਝ ਦਿਨਾਂ 'ਚ 40 ਡਿਗਰੀ ਸੈਲਸੀਅਸ ਪਾਰ ਕਰ ਗਿਆ ਹੈ। ਦੱਖਣ ਪੱਛਮੀ ਮਾਨਸੂਨ ਦੇਸ਼ ਦੇ ਪੂਰੇ ਹਿੱਸੇ 'ਚ ਪਹੁੰਚ ਗਿਆ ਹੈ ਪਰ ਹਰਿਆਣਾ, ਦਿੱਲੀ, ਪੰਜਾਬ ਦੇ ਕੁਝ ਹਿੱਸੇ, ਪੱਛਮੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਹੁਣ ਵੀ ਇਸ ਤੋਂ ਅਛੂਤੇ ਹਨ। ਵਿਭਾਗ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਇਨ੍ਹਾਂ ਖੇਤਰਾਂ 'ਚ ਮਾਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਹਾਲਾਤ ਹੋਣ ਦੀ ਫਿਲਹਾਲ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਕ੍ਰਾਈਮ ਬਰਾਂਚ ਨੇ ਇਕ ਹੋਰ ਮੁਲਜ਼ਮ ਕੀਤਾ ਗ੍ਰਿਫ਼ਤਾਰ
ਗੁਜਰਾਤ : ਰਾਜਕੋਟ 'ਚ 237 ਬੱਚੇ ਕੋਰੋਨਾ ਕਾਰਨ ਹੋਏ ਅਨਾਥ
NEXT STORY