ਨਵੀਂ ਦਿੱਲੀ-- ਦਿੱਲੀ ਦੀ ਇਕ ਅਦਾਲਤ ਨੇ ਗਣਤੰਤਰ ਦਿਵਸ 'ਤੇ ਲਾਲ ਕਿਲ੍ਹੇ 'ਚ ਹਿੰਸਾ ਅਤੇ ਭੰਨ-ਤੋੜ 'ਚ ਸ਼ਮੂਲੀਅਤ ਦੇ ਮਾਮਲੇ 'ਚ ਪੁੱਛ-ਗਿੱਛ ਲਈ 26 ਸਾਲਾ ਇਕ ਪ੍ਰਦਰਸ਼ਨਕਾਰੀ ਨੂੰ 5 ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜਿਆ ਗਿਆ ਹੈ। ਦਿੱਲੀ 'ਚ 26 ਜਨਵਰੀ ਨੂੰ ਕਿਸਾਨਾਂ ਦੀ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹਿੰਸਾ ਅਤੇ ਭੰਨ-ਤੋੜ ਦੀ ਘਟਨਾ ਹੋਈ ਸੀ। ਕਿਸਾਨਾਂ ਦੇ ਪ੍ਰਦਰਸ਼ਨ 'ਚ ਸਰਗਰਮ ਭੂਮਿਕਾ ਨਿਭਾਉਣ ਵਾਲੇ ਦੋਸ਼ੀ ਬੂਟਾ ਸਿੰਘ ਨੂੰ ਬੁੱਧਵਾਰ ਨੂੰ ਪੰਜਾਬ ਦੇ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਸਿਰ 'ਤੇ 50 ਹਜ਼ਾਰ ਰੁਪਏ ਦਾ ਇਨਾਮ ਸੀ ਅਤੇ ਉਹ ਪਿਛਲੇ 5 ਮਹੀਨਿਆਂ ਤੋਂ ਫਰਾਰ ਸੀ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਕ੍ਰਾਈਮ ਬਰਾਂਚ ਨੇ ਇਕ ਹੋਰ ਮੁਲਜ਼ਮ ਕੀਤਾ ਗ੍ਰਿਫ਼ਤਾਰ
ਦਿੱਲੀ ਪੁਲਸ ਨੇ ਮੈਟਰੋਪਾਲਿਟਨ ਮੈਜਿਸਟਰੇਟ ਸ਼ਿਵਲੀ ਤਲਵਾਰ ਨੂੰ ਦੱਸਿਆ ਕਿ ਰਿਮਾਂਡ ਮਿਆਦ ਦੌਰਾਨ ਦੋਸ਼ੀ ਨੂੰ ਜਾਂਚ ਲਈ ਇੱਥੋਂ ਕਰੀਬ 500 ਕਿਲੋਮੀਟਰ ਦੂਰ ਤਰਨਤਾਰਨ ਲਿਜਾਇਆ ਜਾਵੇਗਾ। ਪੁਲਸ ਨੇ ਕਿਹਾ ਕਿ ਉਹ ਕਥਿਤ ਯੋਜਨਾ ਲਈ ਧਨ ਦੇ ਸਰੋਤ, ਸਿੰਘ ਦੇ ਬੈਂਕ ਖਾਤਿਆਂ 'ਚ ਪੈਸੇ ਜਮ੍ਹਾ ਹੋਣ ਬਾਰੇ ਪਤਾ ਲਗਾਏਗੀ, ਉਸ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰੇਗੀ, ਮੋਬਾਇਲ ਬਰਾਮਦ ਕਰੇਗੀ ਅਤੇ ਘਟਨਾ ਦੇ ਸਮੇਂ ਪਹਿਨੇ ਗਏ ਕੱਪੜੇ ਜ਼ਬਤ ਕਰੇਗੀ। ਪੁਲਸ ਨੇ ਇਹ ਵੀ ਕਿਹਾ ਕਿ ਦੋਸ਼ੀ ਨੂੰ ਵੀਡੀਓ ਕਲਿੱਪ ਅਤੇ ਸੀ.ਸੀ.ਟੀ.ਵੀ. ਫੁਟੇਜ ਦਿਖਾ ਕੇ ਉਸ ਨਾਲ ਸਿੰਘੂ ਸਰਹੱਦ ਤੋਂ ਲਾਲ ਕਿਲ੍ਹੇ ਆਉਣ ਵਾਲੇ ਅਤੇ ਭੰਨ-ਤੋੜ ਕਰਨ ਵਾਲੇ ਸਹਿ-ਦੋਸ਼ੀਆਂ ਦੀ ਪਛਾਣ ਕਰਵਾਏਗੀ। ਜੱਜ ਨੇ 30 ਜੂਨ ਨੂੰ ਪਾਸ ਆਦੇਸ਼ 'ਚ ਦੋਸ਼ੀ ਨੂੰ 5 ਦਿਨਾਂ ਦੀ ਪੁਲਸ ਰਿਮਾਂਡ 'ਚ ਭੇਜਣ ਦਾ ਆਦੇਸ਼ ਦਿੱਤਾ।
ਇਹ ਵੀ ਪੜ੍ਹੋ : ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਦਿੱਲੀ ਪੁਲਸ ਨੇ ਕੀਤੀ ਇਕ ਹੋਰ ਗਿ੍ਰਫ਼ਤਾਰੀ
ਪ੍ਰਧਾਨ ਮੰਤਰੀ ਮੱਛੀ ਪਾਲਣ ਯੋਜਨਾ ਨਾਲ ਜੰਮੂ-ਕਸ਼ਮੀਰ ਦੇ ਕਿਸਾਨਾਂ ਨੂੰ ਮਿਲੇਗਾ ਵੱਡਾ ਲਾਭ
NEXT STORY