ਨਵੀਂ ਦਿੱਲੀ— ਉੱਤਰ ਭਾਰਤ ਵਿਚ ਮਾਨਸੂਨ ਦੀ ਐਂਟਰੀ ਨਾਲ ਜੰਮ ਕੇ ਮੀਂਹ ਪੈ ਰਿਹਾ ਹੈ। ਦਿੱਲੀ-ਐੱਨ. ਸੀ. ਆਰ. ’ਚ ਮੀਂਹ ਨਾਲ ਲੋਕਾਂ ਨੂੰ ਨਾ ਸਿਰਫ਼ ਗਰਮੀ ਤੋਂ ਰਾਹਤ ਮਿਲੀ ਹੈ, ਸਗੋਂ ਕਿ ਮੌਸਮ ਵੀ ਸੁਹਾਵਨਾ ਹੋ ਗਿਆ ਹੈ। ਮੋਹਲੇਧਾਰ ਮੀਂਹ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ, ਜਿਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਭਰ ਜਾਣ ਕਾਰਨ ਟਰੈਫਿਕ ਜਾਮ ਦੀਆਂ ਖ਼ਬਰਾਂ ਆ ਰਹੀਆਂ ਹਨ। ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੰਬਾ ਟਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਲੋਕ ਕਾਫੀ ਪਰੇਸ਼ਾਨ ਹੋਏ।

ਦਰਅਸਲ ਸੋਮਵਾਰ ਤੋਂ ਰਾਜਧਾਨੀ ਦਿੱਲੀ ਸਮੇਤ ਐੱਨ. ਸੀ. ਆਰ. ’ਚ ਮੀਂਹ ਪੈ ਰਿਹਾ ਹੈ। ਲੋਕ ਅੱਜ ਸਵੇਰੇ ਜਦੋਂ ਆਪਣੇ ਦਫ਼ਤਰਾਂ ਨੂੰ ਜਾਣ ਲਈ ਨਿਕਲੇ ਤਾਂ ਸੜਕਾਂ ਪਾਣੀ ਨਾਲ ਭਰੀਆਂ ਸਨ। ਮੌਸਮ ਮਹਿਕਮੇ ਨੇ ਅੱਜ ਐੱਨ. ਸੀ. ਆਰ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਹਲਕੀ ਤੋਂ ਮੱਧ ਤੀਬਰਤਾ ਦਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ, ਜੋ ਕਿ ਸਹੀ ਸਾਬਤ ਹੋਈ ਹੈ। ਉੱਥੇ ਹੀ ਦਿੱਲੀ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿਚ ਸਵੇਰ ਤੋਂ ਹੀ ਮੀਂਹ ਨਾਲ ਸ਼ਹਿਰ ਪਾਣੀ-ਪਾਣੀ ਹੋ ਗਿਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿਚ ਪਾਣੀ ਭਰ ਗਿਆ।

ਦੱਸ ਦੇਈਏ ਕਿ ਦਿੱਲੀ ਟਰੈਫਿਕ ਪੁਲਸ ਦਿੱਲੀ ’ਚ ਮੀਂਹ ਕਾਰਨ ਪਾਣੀ ਭਰ ਜਾਣ ਨੂੰ ਲੈ ਕੇ ਸੋਸ਼ਲ ਮੀਡੀਆ ਫੇਸਬੁੱਕ ਅਤੇ ਟਵਿੱਟਰ ਜ਼ਰੀਏ ਲੋਕਾਂ ਨੂੰ ਜਾਣਕਾਰੀ ਦਿੰਦੀ ਰਹੀ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਸੀ ਕਿ ਦਿੱਲੀ ਟਰੈਫਿਕ ਪੁਲਸ ਉਸ ਤਰ੍ਹਾਂ ਸਰਗਰਮ ਨਹੀਂ ਸੀ, ਜਿਸ ਤਰ੍ਹਾਂ ਦਿੱਲੀ ਵਿਚ ਪਾਣੀ ਭਰ ਜਾਣ ਕਾਰਨ ਜਾਮ ਲੱਗਾ ਹੋਇਆ ਸੀ।
ਗੁਰੂਗ੍ਰਾਮ ਇਮਾਰਤ ਹਾਦਸਾ : CM ਖੱਟੜ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ
NEXT STORY