ਹਮੀਰਪੁਰ- ਕਾਂਗਰਸ ਨੇ 12 ਨਵੰਬਰ ਨੂੰ ਹੋਣ ਵਾਲੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖਰੀ ਦਿਨ ਮੰਗਲਵਾਰ ਨੂੰ ਹਮੀਰਪੁਰ ਸੀਟ ਤੋਂ ਡਾ. ਪੁਸ਼ਪੇਂਦਰ ਨੂੰ ਆਪਣਾ ਉਮੀਦਵਾਰ ਐਲਾਨ ਕੀਤਾ। ਊਹ ਸੂਬੇ ਦੇ ਸਾਬਕਾ ਉਦਯੋਗ ਮੰਤਰੀ ਰੰਜੀਤ ਸਿੰਘ ਵਰਮਾ ਦੇ ਪੁੱਤਰ ਹਨ। ਪੁਸ਼ਪੇਂਦਰ ਨੇ ਨਾਮਜ਼ਦਗੀ ਪੱਤਰ ਭਰ ਲਿਆ ਹੈ।

ਦੱਸਣਯੋਗ ਹੈ ਕਿ ਡਾ. ਵਰਮਾ ਹਿਮਾਚਲ ਪ੍ਰਦੇਸ਼ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਹਨ ਅਤੇ ਹਮੀਰਪੁਰ ’ਚ ਸਿਹਤ ਅਧਿਕਾਰੀ ਦੇ ਅਹੁਦੇ ’ਤੇ ਸੇਵਾਵਾਂ ਦੇ ਰਹੇ ਹਨ। ਹਮੀਰਪੁਰ ’ਚ ਕਾਂਗਰਸ ਉਮੀਦਵਾਰ ਤੈਅ ਕਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਸੀ ਅਤੇ ਆਖ਼ਰੀ ਸਮੇਂ ’ਚ ਡਾ. ਪੁਸ਼ਪੇਦਰ ਵਰਮਾ ਟਿਕਟ ਹਾਸਲ ਕਰਨ ’ਚ ਸਫ਼ਲ ਰਹੇ। ਦੱਸ ਦੇਈਏ ਕਿ ਸੂਬੇ ਦੀ 68 ਵਿਧਾਨ ਸਭਾ ਸੀਟਾਂ ’ਤੇ ਚੋਣਾਂ ਲਈ ਨੋਟੀਫ਼ਿਕੇਸ਼ਨ 17 ਅਕਤੂਬਰ ਨੂੰ ਜਾਰੀ ਕੀਤੀ ਗਈ ਸੀ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਾਰੀਖ਼ 25 ਅਕਤੂਬਰ ਹੈ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।
ਰਾਮ ਮੰਦਰ ਦਾ 50 ਫ਼ੀਸਦੀ ਕੰਮ ਪੂਰਾ, ਜਾਣੋ ਕਦੋਂ ਕਰ ਸਕੋਗੇ ਰਾਮ ਲੱਲਾ ਦੇ ਦਰਸ਼ਨ
NEXT STORY