ਬਿਲਾਸਪੁਰ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਸ਼ਨੀਵਾਰ ਤੜਕੇ ਇਕ ਕਾਰ ਦੇ 500 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 3 ਯਾਤਰੀਆਂ ਦੀ ਮੌਤ ਹੋ ਗਈ। ਪੁਲਸ ਅਨੁਸਾਰ, ਘਟਨਾ ਧਾਰਕਾਂਸ਼ੀ ਖੇਤਰ ਦੇ ਸਵਾਰਘਾਟ 'ਚ ਹੋਈ ਜਿੱਥੇ ਕਾਰ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਇਹ ਡੂੰਘੀ ਖੱਡ 'ਚ ਜਾ ਡਿੱਗਿਆ।
ਪੁਲਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਪਿੰਟੂ ਅਤੇ ਖੁਸ਼ੀ ਦੀ ਮੌਕ 'ਤੇ ਹੀ ਮੌਤ ਹੋ ਗਈ। ਪੁਲਸ ਅਨੁਸਾਰ ਤੀਜਾ ਵਿਅਕਤੀ ਸਚਿਨ ਲਾਪਤਾ ਸੀ ਪਰ ਕੁਝ ਘੰਟਿਆਂ ਬਾਅਦ ਉਸ ਦੀ ਵੀ ਲਾਸ਼ ਬਰਾਮਦ ਕਰ ਲਈ ਗਈ। ਪੁਲਸ ਅਨੁਸਾਰ ਇਹ ਤਿੰਨੋਂ ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਇੱਥੇ ਆਏ ਸਨ। ਪੁਲਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਰਫ਼ 10 ਸਾਲ ਦੀ ਉਮਰ 'ਚ 50 ਤੋਂ ਵੱਧ ਦੇਸ਼ ਘੁੰਮ ਚੁੱਕੀ ਹੈ ਅਦਿੱਤੀ, ਇੰਟਰਨੈੱਟ 'ਤੇ ਛਾਈ ਪਾਪਾ ਦੀ ਪਰੀ
NEXT STORY