ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਅਤੇ 27 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਰਾਹਤ ਦੀ ਗੱਲ ਇਹ ਰਹੀ ਕਿ ਰਿਕਵਰੀ ਦੀ ਦਰ ਵੱਧਣ ਨਾਲ ਰੋਜ਼ਾਨਾ ਪੀੜਤ ਮਰੀਜ਼ ਇਲਾਜ ਤੋਂ ਬਾਅਦ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਰਹੇ ਹਨ। ਸੂਬੇ ਵਿਚ ਕੋਰੋਨਾ ਦੀ ਰਿਕਵਰੀ ਦਰ 71 ਫੀਸਦੀ ਤੋਂ ਉੱਪਰ ਪਹੁੰਚ ਗਈ ਹੈ। ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰ ਨਿਪੁੰਨ ਜ਼ਿੰਦਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਪ੍ਰਦੇਸ਼ ਵਿਚ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,083 ਹੋ ਗਈ ਹੈ। ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਨੂੰ ਹਰਾਉਣ ਵਾਲੇ 27 ਲੋਕ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ ਹਨ। ਇਸ ਦੇ ਨਾਲ ਹੀ ਸੂਬੇ ਵਿਚ ਹੁਣ ਤੱਕ ਕੁੱਲ 777 ਰੋਗੀ ਸਿਹਤਯਾਬ ਹੋ ਚੁੱਕੇ ਹਨ ਅਤੇ ਕੁੱਲ ਸਰਗਰਮ ਮਰੀਜ਼ਾਂ ਦੀ ਗਿਣਤੀ 282 ਰਹਿ ਗਈ ਹੈ। ਜ਼ਿੰਦਲ ਨੇ ਕਿਹਾ ਕਿ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ 71.74 ਫੀਸਦੀ ਹੈ। ਕਾਂਗੜਾ ਜ਼ਿਲ੍ਹਾ 'ਚ ਸਭ ਤੋਂ ਜ਼ਿਆਦਾ 221 ਮਰੀਜ਼ ਠੀਕ ਹੋਏ ਹਨ।
ਭਾਰੀ ਮੀਂਹ ਨਾਲ ਗੁਜਰਾਤ ਬੇਹਾਲ, ਡੁੱਬ ਗਿਆ ਪੂਰਾ ਮੰਦਰ
NEXT STORY