ਅਹਿਮਦਾਬਾਦ— ਗੁਜਰਾਤ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਨੇ ਕੋਹਰਾਮ ਮਚਾਇਆ। ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਪਿਛਲੇ ਦੋ ਦਿਨਾਂ ਵਿਚ ਸੁਰੱਖਿਅਤ ਕੱਢਿਆ ਗਿਆ। ਮੰਗਲਵਾਰ ਨੂੰ ਭਾਰੀ ਮੀਂਹ ਦਾ ਤੀਜਾ ਦਿਨ ਸੀ। ਸੌਰਾਸ਼ਟਰ ਦੇ ਦੁਆਰਕਾ, ਜਾਮਨਗਰ, ਜੂਨਾਗੜ੍ਹ, ਪੋਰੰਬਦਰ ਅਤੇ ਰਾਜਕੋਟ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿਚ ਭਾਰੀ ਮੀਂਹ ਪਿਆ। ਭਾਰੀ ਮੀਂਹ ਕਾਰਨ ਕਈ ਰਿਹਾਇਸ਼ੀ ਇਲਾਕਿਆਂ 'ਚ ਪਾਣੀ ਭਰ ਗਿਆ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।
ਸਥਾਨਕ ਲੋਕਾਂ ਮੁਤਾਬਕ ਕਈ ਨਦੀਆਂ ਉਫਾਨ 'ਤੇ ਹਨ, ਜਿਸ ਨਾਲ ਪਿੰਡਾਂ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਲੋਕਾਂ ਮੁਤਾਬਕ ਜਮਜੋਧਪੁਰ ਵਿਚ ਇਕ ਮੰਦਰ ਮੀਂਹ ਦੇ ਪਾਣੀ ਨਾਲ ਡੁੱਬ ਗਿਆ। ਸੂਬੇ ਦੇ ਰਾਹਤ ਕਮਿਸ਼ਨਰ ਹਰਸ਼ਦ ਪਟੇਲ ਨੇ ਦੱਸਿਆ ਕਿ ਜਾਮਨਗਰ, ਦੁਆਰਕਾ ਅਤੇ ਪੋਰਬੰਦਰ ਜ਼ਿਲ੍ਹਿਆਂ ਦੇ ਹੇਠਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਬੀਤੇ ਕੁਝ ਦਿਨਾਂ ਤੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।
ਭਾਰਤੀ ਮੌਸਮ ਵਿਗਿਆਨ ਮਹਿਕਮੇ ਦੇ ਅਹਿਮਦਾਬਾਦ ਕੇਂਦਰ ਨੇ ਕਿਹਾ ਕਿ ਸੌਰਾਸ਼ਟਰ ਕੱਛ ਵਿਚ ਮਾਨਸੂਨ ਦੀ ਵਜ੍ਹਾ ਨਾਲ ਭਾਰੀ ਮੀਂਹ ਪਿਆ। ਮਹਿਕਮੇ ਨੇ ਦੱਸਿਆ ਕਿ ਸੌਰਾਸ਼ਟਰ ਅਤੇ ਨਾਲ ਲੱਗਦੇ ਖੇਤਰਾਂ ਦੇ ਉੱਪਰ ਘੱਟ ਦਬਾਅ ਦਾ ਖੇਤਰ ਬਣ ਗਿਆ ਹੈ। ਉਸ ਦੇ ਨਾਲ ਹੀ ਚੱਕਰਵਾਤੀ ਸਥਿਤੀ ਵੀ ਹੈ। ਮਹਿਕਮੇ ਨੇ ਦੇਵ ਭੂਮੀ ਦੁਆਰਕਾ ਅਤੇ ਕੱਛ ਜ਼ਿਲ੍ਹਿਆਂ ਦੇ ਵੱਖ-ਵੱਖ ਸਥਾਨਾਂ 'ਤੇ ਬੁੱਧਵਾਰ ਨੂੰ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਹੈ।
ਬੈਂਕਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ
NEXT STORY