ਮਨਾਲੀ- ਮੌਸਮ ਬਦਲਦੇ ਹੀ ਸੋਮਵਾਰ ਨੂੰ ਮਨਾਲੀ ਅਤੇ ਲਾਹੌਲ ਸਪੀਤੀ ਦੇ ਉੱਚਾਈ ਵਾਲੇ ਇਲਾਕਿਆਂ 'ਚ ਬਰਫਬਾਰੀ ਕਾਰਨ ਕਰੀਬ 4 ਹਜ਼ਾਰ ਸੈਲਾਨੀ ਫਸ ਗਏ। ਪੁਲਸ ਨੇ ਪੰਜ ਘੰਟਿਆਂ 'ਚ 3000 ਸੈਲਾਨੀਆਂ ਨੂੰ ਬਚਾਇਆ ਪਰ ਕਰੀਬ 1000 ਸੈਲਾਨੀਆਂ ਨੂੰ ਕੱਢਣ ਦਾ ਕੰਮ ਰਾਤ ਤੱਕ ਜਾਰੀ ਰਿਹਾ। ਅਟਲ ਸੁਰੰਗ ਰੋਹਤਾਂਗ ਦੇ ਆਲੇ-ਦੁਆਲੇ 4 ਤੋਂ 6 ਇੰਚ ਬਰਫਬਾਰੀ ਹੋਈ ਹੈ। ਸੋਮਵਾਰ ਸਵੇਰੇ 11 ਵਜੇ ਦੇ ਕਰੀਬ ਜਦੋਂ ਬਰਫ ਡਿੱਗਣੀ ਸ਼ੁਰੂ ਹੋਈ ਤਾਂ ਲਾਹੌਲ ਪੁਲਸ ਨੇ ਸੈਲਾਨੀਆਂ ਨੂੰ ਮਨਾਲੀ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਪਰ ਦੱਖਣੀ ਪੋਰਟਲ 'ਚ ਉਤਰਾਈ ਦੌਰਾਨ ਵਾਹਨ ਫਿਸਲਣ ਲੱਗੇ, ਜਿਸ ਕਾਰਨ ਲੰਬੀਆਂ ਲਾਈਨਾਂ ਲੱਗ ਗਈਆਂ। ਇਸ ਕਾਰਨ 7 ਕਿਲੋਮੀਟਰ ਲੰਬੀ ਲਾਈਨ ਬਣ ਗਈ। ਮਨਾਲੀ ਪੁਲਸ ਨੇ ਸਾਰੇ ਸੈਲਾਨੀਆਂ ਨੂੰ ਸੋਲੰਗਨਾਲਾ ਤੋਂ ਮਨਾਲੀ ਭੇਜ ਦਿੱਤਾ ਪਰ ਜੋ ਲਾਹੌਲ ਗਏ ਸਨ, ਉਹ ਦੱਖਣੀ ਪੋਰਟਲ 'ਚ ਫਸ ਗਏ।
ਦੱਸਣਯੋਗ ਹੈ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਹਜ਼ਾਰਾਂ ਸੈਲਾਨੀ ਮਨਾਲੀ ਪਹੁੰਚ ਰਹੇ ਹਨ। ਇਹੀ ਕਾਰਨ ਹੈ ਕਿ ਮਨਾਲੀ ਜਾਣ ਵਾਲੇ ਹਾਈਵੇਅ 'ਤੇ ਜਾਮ ਦੀ ਸਮੱਸਿਆ ਪੈਦਾ ਹੋ ਗਈ ਹੈ। ਬਰਫਬਾਰੀ ਦੇਖਣ ਦੇ ਸ਼ੌਂਕ 'ਚ ਸੜਕਾਂ 'ਤੇ ਵਾਹਨਾਂ ਦੀ ਲਾਈਨ ਲੱਗ ਗਈ। ਅਜੇ ਵੀ ਭਾਰੀ ਗਿਣਤੀ 'ਚ ਲੋਕ ਮਨਾਲੀ ਜਾਣ ਵਾਲੀ ਸੜਕ 'ਤੇ ਗੱਡੀਆਂ 'ਚ ਬੈਠ ਕੇ ਰਸਤਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ 'ਡਬਲ ਇੰਜਣ' ਵਾਲੀ ਨਹੀਂ ਸਗੋਂ 'ਡਬਲ ਬਲੰਡਰ' ਦੀ ਸਰਕਾਰ: ਅਖਿਲੇਸ਼ ਯਾਦਵ
NEXT STORY