ਨਵੀਂ ਦਿੱਲੀ— ਲਖਨਊ 'ਚ ਇਕ ਹਿੰਦੂ-ਮੁਸਲਿਮ ਜੋੜੇ ਨੂੰ ਪਾਸਪੋਰਟ ਨਾ ਮਿਲਣ ਦੇ ਮਾਮਲੇ 'ਚ ਵੱਡਾ ਐਕਸ਼ਨ ਲਿਆ ਹੈ। ਵਿਵਾਦ ਦੇ ਬਾਅਦ ਦੋਵਾਂ ਨੂੰ ਨਵਾਂ ਪਾਸਪੋਰਟ ਜਾਰੀ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਮੋਹਮੰਦ ਅਨਸ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਤਨਵੀ ਸੇਠ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਨਸ ਨੇ ਕਿਹਾ ਕਿ ਅਧਿਕਾਰੀ ਨੇ ਮੈਨੂੰ ਕੱਲ ਕਿਹਾ ਸੀ ਕਿ ਤੁਸੀਂ ਆਪਣਾ ਘਰ ਬਦਲ ਅਤੇ ਨਾਮ ਬਦਲੋ। ਗਊ ਮੰਤਰ ਪੜ੍ਹ ਅਤੇ ਫੇਰੇ ਲਵੋ।
ਬੁੱਧਵਾਰ ਨੂੰ ਹਿੰਦੂ ਮੁਸਲਮ ਜੋੜੇ ਦਾ ਪਾਸਪੋਰਟ ਐਪਲੀਕੇਸ਼ਨ ਲਖਨਊ ਪਾਸਪੋਰਟ ਆਫਿਸ 'ਚ ਖਾਰਜ਼ ਕਰ ਦਿੱਤੀ ਗਈ ਸੀ। ਮੋਹਮੰਦ ਅਨਸ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਤਨਵੀ ਸੇਠ ਨੇ 2007 'ਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਨੇ ਲਖਨਊ 'ਚ ਪਾਸਪੋਰਟ ਲਈ ਐਪਲੀਕੇਸ਼ਨ ਦਿੱਤੀ ਸੀ। ਤਨਵੀ ਦਾ ਦੋਸ਼ ਹੈ ਕਿ ਪਾਸਪੋਰਟ ਆਫਿਸਰ ਵਿਕਾਸ ਮਿਸ਼ਰਾ ਨੇ ਉਨ੍ਹਾਂ ਨੂੰ ਨਾਮ ਬਦਲਣ ਲਈ ਕਿਹਾ ਅਤੇ ਸਿੱਦੀਕੀ ਨੂੰ ਧਰਮ ਬਦਣਲ ਲਈ ਕਿਹਾ ਗਿਆ। ਸ਼ਿਕਾਇਤ ਕਰਨ ਦੇ ਇਕ ਦਿਨ ਬਾਅਦ ਸੰਬੰਧਿਤ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਲਖਨਊ ਦੇ ਰਿਜ਼ਨਲ ਪਾਸਪੋਰਟ ਆਫਿਸ ਦੇ ਅਧਿਕਾਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਜੋੜੇ ਦੇ ਵਿਆਹ ਦਾ ਪ੍ਰਮਾਣ ਪੱਤਰ ਲੈਣ ਦਾ ਵੀ ਨਿਯਮ ਨਹੀਂ ਹੈ।
ਅਨਸ ਆਪਣੇ ਪਾਸਪੋਰਟ ਨੂੰ ਦੁਬਾਰਾ ਜਾਰੀ ਕਰਨ ਗਏ ਸਨ ਅਤੇ ਤਨਵੀ ਨੇ ਨਵੇਂ ਪਾਸਪੋਰਟ ਲਈ ਅਪਲਾਈ ਕੀਤਾ ਸੀ। ਜੋੜੇ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਅਤੇ ਈਮੇਲ ਕਰਕੇ ਸ਼ਿਕਾਇਤ ਕੀਤੀ ਸੀ। ਜੋੜੇ ਨੇ ਕਿਹਾ ਕਿ ਪਾਸਪੋਰਟ ਆਫਿਸਰ ਨੇ ਉਨ੍ਹਾਂ ਨੂੰ ਅਪਮਾਨਿਤ ਅਤੇ ਸ਼ਰਮਿੰਦਾ ਕੀਤਾ। ਜੋੜੇ ਦੀ ਇਕ 6 ਸਾਲ ਦੀ ਬੇਟੀ ਵੀ ਹੈ। ਤਨਵੀ ਨੇ ਕਿਹਾ ਕਿ ਨਾਮ ਨਾ ਬਦਲਣਾ ਉਨ੍ਹਾਂ ਦਾ ਪਰਿਵਾਰਕ ਮਾਮਲਾ ਹੈ ਅਤੇ ਇਸ ਨੂੰ ਲੈ ਕੇ ਪਾਸਪੋਰਟ ਅਧਿਕਾਰੀ ਉਨ੍ਹਾਂ ਨੂੰ ਕੁਝ ਨਹੀਂ ਕਹਿ ਸਕਦੇ।
https://twitter.com/ANINewsUP/status/1009674451997331456
ਮੁਲਾਕਾਤ ਦੇ ਦਿਨ ਪਾਸਪੋਰਟ ਆਫਿਸ 'ਚ ਜੋੜੇ ਨੇ ਇੰਟਰਵਿਊ ਦੇ ਦੋ ਸਟੇਜ਼ ਪਾਰ ਕਰ ਲਏ ਪਰ ਕਾਊਂਟ-ਸੀ 'ਤੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਨਵੀ ਦਾ ਕਾਊਂਟ-ਸੀ 'ਤੇ ਨੰਬਰ ਪਹਿਲੇ ਆਇਆ। ਤਨਵੀ ਮੁਤਾਬਕ ਵਿਕਾਸ ਮਿਸ਼ਰਾ ਨਾਮ ਦੇ ਅਧਿਕਾਰੀ ਨੇ ਜਦੋਂ ਦਸਤਾਵੇਜ਼ਾਂ 'ਚ ਪਤੀ ਦਾ ਨਾਮ ਮੋਹਮੰਦ ਅਨਸ ਸਿੱਦੀਕੀ ਦੇਖਿਆ ਤਾਂ ਉਹ ਗੁੱਸੇ ਹੋਣ ਲੱਗੇ।
ਅਨਸ ਨੇ ਕਿਹਾ ਕਿ ਅਧਿਕਾਰੀ ਨੇ ਤਨਵੀ ਨੂੰ ਕਿਹਾ ਕਿ ਉਸ ਨੂੰ ਮੇਰੇ ਨਾਲ ਵਿਆਹ ਨਹੀਂ ਕਰਨਾ ਚਾਹੀਦਾ ਸੀ। ਮੇਰੀ ਪਤਨੀ ਰੌਣ ਲੱਗੀ। ਇਸ ਦੇ ਬਾਅਦ ਅਧਿਕਾਰੀ ਨੇ ਤਨਵੀ ਨੂੰ ਕਿਹਾ ਕਿ ਉਹ ਸਾਰੇ ਦਸਤਾਵੇਜ਼ਾਂ 'ਚ ਆਪਣਾ ਨਾਮ ਬਦਲ ਕੇ ਲਿਆਵੇ। ਤਨਵੀ ਨੇ ਸੁਸ਼ਮਾ ਸਵਰਾਜ ਨੂੰ ਟਵੀਟ ਕੀਤਾ ਕਿ ਲਖਨਊ ਪਾਸਪੋਰਟ ਆਫਿਸ 'ਚ ਅਧਿਕਾਰੀ ਵਿਕਾਸ ਮਿਸ਼ਰਾ ਨੇ ਮੇਰੇ ਨਾਲ ਗਲਤ ਵਿਵਹਾਰ ਕੀਤਾ ਕਿਉਂ ਮੈਂ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ ਹੈ ਅਤੇ ਆਪਣਾ ਨਾਮ ਨਹੀਂ ਬਦਲਿਆ। ਉਹ ਇੰਨੀ ਤੇਜ਼ੀ ਨਾਲ ਗੱਲ ਕਰ ਰਿਹਾ ਸੀ ਕਿ ਆਸਪਾਸ ਦੇ ਲੋਕ ਵੀ ਸੁਣ ਰਹੇ ਸਨ। ਤਨਵੀ ਨੇ ਕਿਹਾ ਕਿ ਅਧਿਕਾਰੀ ਨੇ ਮੈਨੂੰ ਪਾਸਪੋਰਟ ਨਹੀਂ ਦਿੱਤਾ ਅਤੇ ਪਤੀ ਦਾ ਵੀ ਪਾਸਪੋਰਟ ਰੋਕ ਦਿੱਤਾ। ਇਹ ਮੇਰਾ ਖੁਦ ਦਾ ਫੈਸਲਾ ਹੈ ਕਿ ਮੈਂ ਵਿਆਹ ਦੇ ਬਾਅਦ ਕਿਹੜਾ ਨਾਮ ਰੱਖਾਂ। ਤਨਵੀ ਨੇ ਕਿਹਾ ਕਿ ਪਾਸਪੋਰਟ ਆਫਿਸ 'ਚ ਇਕ ਹੋਰ ਅਧਿਕਾਰੀ ਨੇ ਪਤੀ ਨੂੰ ਦੱਸਿਆ ਕਿ ਜੇਕਰ ਇਹ ਕੇਸ ਉਨ੍ਹਾਂ ਕੋਲ ਆਉਂਦਾ ਹੈ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ, ਕਿਉਂਕਿ ਸਾਰੇ ਦਸਤਾਵੇਜ਼ ਮੌਜੂਦ ਸਨ। ਔਰਤ ਨੇ ਇਹ ਵੀ ਕਿਹਾ ਕਿ ਵਿਆਹ ਦੇ ਪਿਛਲੇ 12 ਸਾਲ 'ਚ ਉਨ੍ਹਾਂ ਨੇ ਕਦੀ ਇੰਨਾ ਅਪਮਾਨਿਤ ਮਹਿਸੂਸ ਨਹੀਂ ਕੀਤਾ।
ਕੈਲਾਸ਼ ਮਾਨਸਰੋਵਰ ਯਾਤਰਾ: ਯਾਤਰੀਆਂ ਨੂੰ ਹੈਲੀਕਾਪਟਰ ਰਾਹੀਂ ਲਿਜਾਏਗੀ ਹਵਾਈ ਫੌਜ
NEXT STORY