ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਬੜਗਾਮ ਜ਼ਿਲੇ ਵਿਚ ਬੀਤੀ ਰਾਤ ਮੰਗਲਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਸ਼ੁਰੂ ਹੋਈ ਗੋਲੀਬਾਰੀ ਵਿਚ ਭਾਰਤੀ ਜਵਾਨਾਂ ਨੇ ਤਿੰਨ ਖਤਰਨਾਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਨ੍ਹਾਂ ਅੱਤਵਾਦੀਆਂ ਵਿਚੋਂ ਦੋ ਦੀ ਪਛਾਣ ਦਾਊਦ ਅਤੇ ਜਾਵੇਦ ਸ਼ੇਖ ਦੇ ਰੂਪ ਵਿਚ ਹੋਈ ਹੈ। ਖ਼ਬਰ ਅਨੁਸਾਰ, ਅੱਤਵਾਦੀਆਂ ਕੋਲ ਭਾਰੀ ਮਾਤਰਾ ਵਿਚ ਹਥਿਆਰ ਬਰਾਮਦ ਹੋਏ ਹਨ। ਜਿਸ ਘਰ ਵਿਚ ਅੱਤਵਾਦੀ ਲੁੱਕੇ ਹੋਏ ਸਨ ਉਹ ਪੂਰੀ ਤਰ੍ਹਾਂ ਬਰਮਾਦ ਹੋ ਚੁੱਕਾ ਹੈ।

ਬੀਤੇ ਦਿਨ ਸੋਮਵਾਰ ਨੂੰ ਅਮਰਨਾਥ ਯਾਤਰੀਆਂ 'ਤੇ ਹੋਏ ਹਮਲੇ ਤੋਂ ਬਾਅਦ ਇਸ ਅਪਰੇਸ਼ਨ ਨੂੰ ਸੈਨਾ ਦੀ ਵੱਡੀ ਕਾਰਵਾਈ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਸੈਨਾ ਨੇ ਮੰਗਲਵਾਰ ਸਵੇਰ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਸੀ ਅਤੇ ਤਲਾਸ਼ੀ ਅਭਿਆਨ ਚਲਾਇਆ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦੇ ਵਿਚਕਾਰ ਗੋਲੀਬਾਰੀ ਬੜਗਾਮ ਦੇ ਰੁਦਵੋੜਾ ਵਿਚ ਸ਼ੁਰੂ ਹੋਇਆ।

ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਭੱਜਣ ਦੇ ਸਾਰੇ ਰਸਤੇ ਬੰਦ ਕਰਨ ਅਤੇ ਉਨ੍ਹਾਂ ਖਤਮ ਕਰਨ ਦਾ ਅਭਿਆਨ ਜਾਰੀ ਰੱਖਿਆ ਹੋਇਆ ਸੀ।
ਜੰਮੂ-ਕਸ਼ਮੀਰ : ਕੁਪਵਾੜਾ ਵਿਚ ਕੰਟਰੋਲ ਰੇਖਾ 'ਤੇ ਫਾਈਰਿੰਗ, 2 ਜਵਾਨ ਸ਼ਹੀਦ
NEXT STORY