ਕਾਠਮੰਡੂ (ਭਾਸ਼ਾ) : ਭਾਰਤੀ ਫ਼ੌਜ ਨੇ ਭਾਰਤ ਵਿਚ ਬਣੇ ਕੋਵਿਡ-19 ਰੋਕੂ ਟੀਕੇ ਦੀਆਂ 1 ਲੱਖ ਖ਼ੁਰਾਕਾਂ ਐਤਵਾਰ ਨੂੰ ਨੇਪਾਲ ਦੀ ਫ਼ੌਜ ਨੂੰ ਤੋਹਫ਼ੇ ਵਜੋਂ ਦਿੱਤੀਆਂ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਨਿਊਯਾਰਕ ’ਚ ਸ਼ੌਂਕ ਪੂਰਾ ਕਰਨ ਲਈ ਗਾਂਜੇ ਦਾ ਸੇਵਨ ਕਰ ਸਕਣਗੇ ਲੋਕ, ਨਵਾਂ ਕਾਨੂੰਨ ਲਿਆਉਣ ’ਤੇ ਬਣੀ ਸਹਿਮਤੀ
ਏਅਰ ਇੰਡੀਆ ਦਾ ਜਹਾਜ਼ ਟੀਕੇ ਦੀਆਂ ਖ਼ੁਰਾਕਾਂ ਲੈ ਕੇ ਇੱਥੇ ਪਹੁੰਚਿਆ ਅਤੇ ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈਅੱਡੇ ’ਤੇ ਨੇਪਾਲੀ ਫ਼ੌਜ ਦੇ ਆਪਣੇ ਹਮ-ਰੁਤਬਾ ਨੂੰ ਟੀਕੇ ਦੀਆਂ ਖ਼ੁਰਾਕਾਂ ਸੌਂਪੀਆਂ। ਕਾਠਮੰਡੂ ਵਿਚ ਭਾਰਤੀ ਦੂਤਾਵਾਸ ਦੇ ਸੂਤਰਾਂ ਨੇ ਦੱਸਿਆ, ‘ਭਾਰਤੀ ਫ਼ੌਜ ਨੇ ਭਾਰਤ ਵਿਚ ਬਣੇ ਕੋਵਿਡ-10 ਟੀਕੇ ਦੀਆਂ 1 ਲੱਖ ਖ਼ੁਰਾਕਾਂ ਨੇਪਾਲ ਦੀ ਫ਼ੌਜ ਨੂੰ ਤੋਹਫ਼ੇ ਵਿਚ ਦਿੱਤੀਆਂ ਹਨ ਅਤੇ ਇਹ ਬੱਲ ਲਈ ਮਦਦਗਾਰ ਹੋਣਗੀਆਂ।’ ਇਸ ਤੋਂ ਪਹਿਲਾਂ ਜਨਵਰੀ ਵਿਚ ਭਾਰਤ ਨੇ ਨੇਪਾਲ ਨੂੰ ਟੀਕ ਦੀਆਂ 10 ਲੱਖ ਖ਼ੁਰਾਕਾਂ ਉਪਲੱਬਧ ਕਰਾਈਆਂ ਸਨ।
ਇਹ ਵੀ ਪੜ੍ਹੋ: ਕੁਸ਼ਤੀ ਸਿੱਖਣ ਲਈ 14 ਸਾਲਾ ਖਿਡਾਰਣ ਨਾਲ ਕੋਚ ਨੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੇਰਲ : ਸੋਨਾ ਸਮੱਗਲਿੰਗ ਮਾਮਲੇ ਦੀ ਮੁੱਖ ਦੋਸ਼ੀ ਨੇ ਵਿਧਾਨਸਭਾ ਸਪੀਕਰ ’ਤੇ ਲਾਏ ਗੰਭੀਰ ਦੋਸ਼
NEXT STORY