ਨਵੀਂ ਦਿੱਲੀ (ਭਾਸ਼ਾ)- ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇਕ ਅਧਿਕਾਰੀ ਅਨੁਸਾਰ ਨਾਰਥ ਬਲਾਕ, ਜਿੱਥੇ ਗ੍ਰਹਿ ਮੰਤਰਾਲਾ ਹੈ, ਨੂੰ ਉਡਾਉਣ ਦੀ ਧਮਕੀ ਮਿਲੀ ਹੈ। ਅਧਿਕਾਰੀ ਅਨੁਸਾਰ ਧਮਕੀ ਇਕ ਈ-ਮੇਲ ਰਾਹੀਂ ਮਿਲੀ ਹੈ। ਡੀਐੱਫਐੱਸ ਅਧਿਕਾਰੀ ਨੇ ਕਿਹਾ ਕਿ ਪੁਲਸ ਅਤੇ ਫਾਇਰ ਸਰਵਿਸ ਦੇ ਕਰਮਚਾਰੀਆਂ ਨਾਲ ਇਕ ਡੌਗ ਸਕੁਐਡ ਅਤੇ ਬੰਬ ਨਿਰੋਧਕ ਅਤੇ ਖੋਜ ਟੀਮਾਂ ਤਲਾਸ਼ੀ ਲੈ ਰਹੀਆਂ ਹਨ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਾਰਥ ਬਲਾਕ 'ਚ ਤਾਇਨਾਤ ਇਕ ਅਧਿਕਾਰੀ ਨੂੰ ਬੰਬ ਦੀ ਧਮਕੀ ਵਾਲਾ ਈ-ਮੇਲ ਮਿਲਣ ਤੋਂ ਬਾਅਦ ਡੀਐੱਫਐੱਸ ਨੂੰ ਫੋਨ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ,''ਤਲਾਸ਼ੀ ਜਾਰੀ ਹੈ ਅਤੇ ਫਿਲਹਾਲ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜ਼ੁਰਗ ਜੋੜੇ ਨੇ ਬੇਟੇ ਸਮੇਤ ਜ਼ਹਿਰੀਲਾ ਪਦਾਰਥ ਖਾ ਕੀਤੀ ਖ਼ੁਦਕੁਸ਼ੀ
NEXT STORY