ਨਦੀਆ- ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਹੰਸ ਖਾਲੀ ਇਲਾਕੇ ’ਚ ਬੀਤੀ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ’ਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਉੱਥੇ ਹੀ 15 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਸਾਰੇ ਜ਼ਖਮੀਆਂ ਨੂੰ ਸ਼ਕਤੀਨਗਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਉੱਤਰ 24 ਪਰਗਨਾ ਜ਼ਿਲ੍ਹੇ ਦੇ ਬਗਦਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼
ਜਾਣਕਾਰੀ ਅਨੁਸਾਰ ਇਕ ਵਿਅਕਤੀ ਦੀ ਮੌਤ ਤੋਂ ਬਾਅਦ ਲਗਭਗ 35 ਲੋਕ ਇਕ ਟਰੱਕ ’ਚ ਸਵਾਰ ਹੋ ਕੇ ਨਦੀਆ ਜ਼ਿਲ੍ਹੇ ਦੇ ਨਵਦੀਪ ਸਥਿਤ ਸ਼ਮਸ਼ਾਨ ਘਾਟ ਜਾ ਰਹੇ ਸਨ। ਰਸਤੇ ’ਚ ਹੰਸ ਖਾਲੀ ਇਲਾਕੇ ’ਚ ਰਾਤ ਕਰੀਬ 1.30 ਵਜੇ ਇਹ ਟਰੱਕ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਜਾ ਟਕਰਾਇਆ। ਜਿਸ ਤੋਂ ਬਾਅਦ ਕਰੀਬ ਦਰਜਨ ਭਰ ਲੋਕਾਂ ਦੀ ਮੌਤ ਹਾਦਸੇ ਵਾਲੀ ਜਗ੍ਹਾ ’ਤੇ ਹੀ ਹੋ ਗਈ। ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬਾਅਦ ’ਚ ਕੁਝ ਹੋਰ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਤਾਂ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 17 ਪਹੁੰਚ ਗਈ ਹੈ, ਜਦੋਂਕਿ ਕਰੀਬ 15 ਲੋਕ ਹਾਲੇ ਵੀ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ।
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮੁੰਬਈ ਹਵਾਈ ਅੱਡੇ ’ਤੇ 3.7 ਕਰੋੜ ਦੀ ਵਿਦੇਸ਼ੀ ਕਰੰਸੀ ਨਾਲ ਫੜੇ 2 ਯਾਤਰੀ
NEXT STORY