ਸੂਰਤ (ਵਿਸ਼ੇਸ਼)– ਗੁਜਰਾਤ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੈਸੇ ਤਾਂ ਭਾਜਪਾ ਨੂੰ ਸਫਲਤਾ ਵਿਖਾਉਂਦੇ ਦਿਸ ਰਹੇ ਸਨ ਪਰ ਪਾਰਟੀ ਰਿਕਾਰਡ ਤੋੜ ਦੇਵੇਗੀ, ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ। ਸਭ ਤੋਂ ਮਾੜੀ ਹਾਲਤ ਕਾਂਗਰਸ ਦੀ ਰਹੀ, ਜੋ 20 ਸੀਟਾਂ ਵੀ ਨਹੀਂ ਜਿੱਤ ਸਕੀ ਅਤੇ ਕਾਂਗਰਸ ਦਾ ਪ੍ਰਦਰਸ਼ਨ ਬੇਹੱਦ ਖਰਾਬ ਰਿਹਾ।
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਹੁਣ ਤੱਕ ਦਾ ਇਹ ਸਭ ਤੋਂ ਖ਼ਰਾਬ ਪ੍ਰਦਰਸ਼ਨ ਹੈ। 1990 ਦੀਆਂ ਚੋਣਾਂ ’ਚ ਕਾਂਗਰਸ ਦਾ ਪ੍ਰਦਰਸ਼ਨ ਖਰਾਬ ਸੀ ਪਰ ਫਿਰ ਵੀ ਪਾਰਟੀ 33 ਸੀਟਾਂ ਲੈ ਗਈ ਸੀ। ਇਸ ਤੋਂ ਪਹਿਲਾਂ 2002 ਦੀਆਂ ਚੋਣਾਂ ’ਚ ਕਾਂਗਰਸ ਨੂੰ 50 ਅਤੇ 2007 ’ਚ 59 ਸੀਟਾਂ ਮਿਲੀਆਂ ਸਨ, ਜਦੋਂ ਕਿ 2017 ਦੀਆਂ ਚੋਣਾਂ ’ਚ ਕਾਂਗਰਸ ਨੂੰ 77 ਸੀਟਾਂ ਮਿਲੀਆਂ ਸਨ। ਅਜਿਹਾ ਨਹੀਂ ਹੈ ਕਿ ਗੁਜਰਾਤ ’ਚ ਕਾਂਗਰਸ ਦੀ ਪਕੜ ਨਹੀਂ ਹੈ। 1985 ਦੀਆਂ ਚੋਣਾਂ ’ਚ ਕਾਂਗਰਸ ਨੂੰ 149 ਸੀਟਾਂ ਮਿਲੀਆਂ ਸਨ ਅਤੇ ਇਹ ਕਾਂਗਰਸ ਦਾ ਸੁਨਹਿਰੀ ਦੌਰ ਰਿਹਾ ਹੈ।
ਇਹ ਵੀ ਪੜ੍ਹੋ– ਕੇਜਰੀਵਾਲ ਦੀਆਂ ਮੌਜਾਂ ਹੀ ਮੌਜਾਂ! ਗੁਜਰਾਤ-ਹਿਮਾਚਲ ’ਚ ਕਰਾਰੀ ਹਾਰ ਦੇ ਬਾਵਜੂਦ AAP ਨੇ ਬਣਾਇਆ ਨਵਾਂ ਰਿਕਾਰਡ
ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਗੁਜਰਾਤ ’ਚ ਆਮ ਆਦਮੀ ਪਾਰਟੀ ਦੀ ਐਂਟਰੀ ਨੇ ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਅਤੇ ਇਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲਿਆ ਹੈ। ਤੀਜੀ ਪਾਰਟੀ ਦੇ ਤੌਰ ’ਤੇ ‘ਆਪ’ ਦੀ ਐਂਟਰੀ ਨੇ ਸੂਬੇ ’ਚ ਤਿਕੋਣਾ ਮੁਕਾਬਲਾ ਬਣਾ ਦਿੱਤਾ, ਜਿਸ ਨੇ ਕਾਂਗਰਸ ਦੇ ਵੋਟ ਬੈਂਕ ਨੂੰ ਢਾਹ ਲਾਈ, ਜਦਕਿ ਭਾਜਪਾ ਦੀਆਂ ਸੀਟਾਂ ਹੋਰ ਵਧਾ ਦਿੱਤੀਆਂ।
ਰਾਹੁਲ ਦੀਆਂ ਰੈਲੀਆਂ
ਦੇਸ਼ ਭਰ ’ਚ ‘ਭਾਰਤ ਜੋੜੋ ਯਾਤਰਾ’ ਲੈ ਕੇ ਚੱਲ ਰਹੇ ਰਾਹੁਲ ਗਾਂਧੀ ਗੁਜਰਾਤ ਵਿਧਾਨ ਸਭਾ ਚੋਣਾਂ ’ਚ ਸਮਾਂ ਨਹੀਂ ਦੇ ਸਕੇ। ਗੁਜਰਾਤ ’ਚ ਉਨ੍ਹਾਂ ਦਾ ਚੋਣ ਪ੍ਰਚਾਰ ਨਾਂਹ ਦੇ ਬਰਾਬਰ ਸੀ। ਰਾਹੁਲ ਗਾਂਧੀ ਨੇ ਇੱਥੇ ਇੱਕ ਤੋਂ ਦੋ ਰੈਲੀਆਂ ਹੀ ਆਯੋਜਿਤ ਕੀਤੀਆਂ, ਜਦਕਿ ਇਸ ਦੇ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ’ਚ ਡੇਰੇ ਲਾਈ ਬੈਠੇ ਰਹੇ।
ਇਹ ਵੀ ਪੜ੍ਹੋ– ਪੰਜਾਬ ਤੋਂ ਬਾਅਦ ਗੁਜਰਾਤ ’ਚ ਵੀ ਫਲਾਪ ਹੋਏ ਰਾਜਸਥਾਨ ਦੇ ਵੱਡੇ ਨੇਤਾ
ਚਿਹਰੇ ਦੀ ਕਮੀ
ਗੁਜਰਾਤ ’ਚ ਕਾਂਗਰਸ ਦੀ ਹਾਰ ਲਈ ਸਭ ਤੋਂ ਵੱਡਾ ਜੋ ਇਕ ਕਾਰਨ ਹੈ, ਉਹ ਹੈ ਕਿਸੇ ਵੱਡੇ ਚਿਹਰੇ ਦਾ ਨਾ ਹੋਣਾ। ਪਾਰਟੀ ਨੂੰ ਇਸ ਦਾ ਨੁਕਸਾਨ ਹੋਇਆ। ਕਾਂਗਰਸ ਨੇ ਗੁਜਰਾਤ ’ਚ ਕਿਸੇ ਵੀ ਨੇਤਾ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਹੀਂ ਬਣਾਇਆ ਸੀ, ਜਿਸ ਕਾਰਨ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ।
ਸੰਗਠਨ ਦੀ ਘਾਟ
ਗੁਜਰਾਤ ’ਚ ਪਿਛਲੇ ਕਾਫੀ ਸਮੇਂ ਤੋਂ ਕਾਂਗਰਸ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੋ ਰਹੀ ਹੈ। ਇਸੇ ਕਾਰਨ ਚੋਣਾਂ ਤੋਂ ਪਹਿਲਾਂ ਕਈ ਵੱਡੇ ਨੇਤਾ ਭਾਜਪਾ ’ਚ ਚਲੇ ਗਏ। ਖਾਸ ਤੌਰ ’ਤੇ ਹਾਰਦਿਕ ਪਟੇਲ, ਅਲਪੇਸ਼ ਠਾਕੋਰ ਵਰਗੇ ਨੇਤਾ, ਜੋ ਕਾਂਗਰਸ ਲਈ ਫਾਇਦੇਮੰਦ ਹੋ ਸਕਦੇ ਸਨ, ਨੇ ਵੀ ਭਾਜਪਾ ਜੁਆਇਨ ਕਰ ਲਈ। ਅਜਿਹੇ ਨੇਤਾਵਾਂ ਦੇ ਜਾਣ ਨਾਲ ਪਾਰਟੀ ਦਾ ਸੰਗਠਨ ਹੋਰ ਵੀ ਕਮਜ਼ੋਰ ਹੋ ਗਿਆ।
ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ
ਪੀ. ਐੱਮ. ਮੋਦੀ ’ਤੇ ਟਿੱਪਣੀ ਦਾ ਅਸਰ
ਗੁਜਰਾਤ ’ਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰਾਵਣ ਨਾਲ ਕਰ ਦਿੱਤੀ ਸੀ । ਅਜਿਹੀਆਂ ਟਿੱਪਣੀਆਂ ਨੇ ਕਾਂਗਰਸ ਦੇ ਵੋਟ ਬੈਂਕ ਨੂੰ ਵਿਗਾੜ ਦਿੱਤਾ, ਕਿਉਂਕਿ ਭਾਜਪਾ ਨੇ ਇਸ ਮੁੱਦੇ ਨੂੰ ਖੂਬ ਕੈਸ਼ ਕੀਤਾ, ਜਿਸ ਦਾ ਅਸਰ ਪਾਰਟੀ ਦਾ ਵੋਟ ਬੈਂਕ ’ਤੇ ਪਿਆ।
ਇਹ ਵੀ ਪੜ੍ਹੋ– WhatsApp ’ਚ ਆਇਆ ਫੇਸਬੁੱਕ-ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਐਪ
ਚਾਚਾ ਸ਼ਿਵਪਾਲ ਨੇ ਅਖਿਲੇਸ਼ ਨੂੰ ਮੰਨਿਆ ਆਪਣਾ ਨੇਤਾ, ਪ੍ਰਸਪਾ ਦਾ ਸਪਾ ’ਚ ਰਲੇਵਾਂ
NEXT STORY