ਸ਼੍ਰੀਨਗਰ- ਕਸ਼ਮੀਰ ਦੇ ਵਿਸ਼ੇਸ਼ ਸਰਹੱਦ ਬਟਾਲੀਅਨ ਲਈ ਐਤਵਾਰ ਨੂੰ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਅਤੇ ਬਾਰਾਮੂਲਾ ਜ਼ਿਲ੍ਹੇ 'ਚ ਸਰੀਰਕ ਪ੍ਰੀਖਣ ਲਈ ਸੈਂਕੜੇ ਨੌਜਵਾਨਾਂ ਦੀ ਲਾਈਨ ਦੇਖੀ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਸਰਕਾਰ ਨੇ ਜੰਮੂ ਅਤੇ ਕਸ਼ਮੀਰ ਲਈ ਇਕ-ਇਕ ਬਟਾਲੀਅਨ ਦਾ ਐਲਾਨ ਕੀਤਾ ਹੈ। ਅਧਿਕਾਰੀ ਨੇ ਦੱਸਿਆ ਕਿ ਹਰੇਕ ਬਟਾਲੀਅਨ 'ਚ 675 ਅਹੁਦੇ ਹਨ ਅਤੇ ਦੋਹਾਂ 'ਚ ਕੁੱਲ ਮਿਲਾ ਕੇ 1350 ਅਹੁਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਲਈ ਕੁੱਲ 40 ਹਜ਼ਾਰ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਹਨ।
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਵਿਗਿਆਪਨ ਮਾਰਚ 2019 'ਚ ਕੱਢਿਆ ਗਿਆ ਸੀ ਅਤੇ ਜੰਮੂ ਦੇ ਉਮੀਦਵਾਰਾਂ ਦਾ ਸਰੀਰਕ ਪ੍ਰੀਖਣ ਇਸ ਸਾਲ ਜਨਵਰੀ 'ਚ ਸੰਪੰਨ ਹੋ ਚੁਕਿਆ ਹੈ। ਭਰਤੀ ਬੋਰਡ ਦੇ ਮੈਂਬਰ ਮਕਸੂਦ ਉਲ ਜਮਾਂ ਨੇ ਬਾਰਾਮੂਲਾ 'ਚ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ,''ਪ੍ਰਕਿਰਿਆ ਐਤਵਾਰ ਸ਼ੁਰੂ ਹੋਈ ਅਤੇ ਬਾਰਾਮੂਲਾ, ਕੁਪਵਾੜਾ ਅਤੇ ਬਾਂਦੀਪੁਰਾ ਵਰਗੇ ਸਰਹੱਦੀ ਜ਼ਿਲ੍ਹਿਆਂ 'ਚ ਸਰੀਰਕ ਪ੍ਰੀਖਣ ਜਾਰੀ ਹੈ।'' ਉਨ੍ਹਾਂ ਕਿਹਾ,''ਇਸ ਪ੍ਰਕਿਰਿਆ 'ਚ ਪੂਰੀ ਪਾਰਦਰਸ਼ਤਾ ਹੈ ਅਤੇ ਅਸੀਂ ਜਾਂਚ ਲਈ ਤਕਨੀਕ ਦਾ ਬਿਹਤਰ ਇਸਤੇਮਾਲ ਕੀਤਾ ਹੈ।'' ਜਮਾਂ ਨੇ ਦੱਸਿਆ ਕਿ ਭਰਤੀ ਲਈਲੋਕਾਂ 'ਚ ਬੇਹੱਦ ਉਤਸ਼ਾਹ ਦੇਖਿਆ ਗਿਆ। ਇਸ ਵਿਚ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਨੌਜਵਾਨਾਂ ਨੇ ਭਰਤੀ ਲਈ ਜ਼ਬਰਦਸਤ ਉਤਸ਼ਾਹ ਦਿਖਾਇਆ ਹੈ।
ਕਿਸਾਨ ਮੋਰਚੇ ਦਾ ਵੱਡਾ ਫ਼ੈਸਲਾ: ਮਾਨਸੂਨ ਸੈਸ਼ਨ ਦੌਰਾਨ ਸੰਸਦ ਦੇ ਬਾਹਰ ਕਰਨਗੇ ਵਿਰੋਧ ਪ੍ਰਦਰਸ਼ਨ
NEXT STORY