ਲਾਤੂਰ : ਮਹਾਰਾਸ਼ਟਰ ਦੇ ਲਾਤੂਰ ਜ਼ਿਲੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਔਰਤ ਨਾਲ ਗੈਂਗਰੇਪ ਕਰਨ ਤੋਂ ਬਾਅਦ ਦੋਸ਼ੀਆਂ ਨੇ ਇਸ ਤਰ੍ਹਾਂ ਹੈਵਾਨੀਅਤ ਕੀਤੀ, ਜਿਸ ਨੂੰ ਜਾਣ ਕੇ ਹਰ ਕਿਸੇ ਦੀ ਰੂੰਹ ਹੀ ਕੰਬ ਜਾਵੇਗੀ। ਇਹ ਔਰਤ ਹਸਪਤਾਲ ਤੋਂ ਆਪਣੇ ਘਰ ਆ ਰਹੀ ਸੀ ਕਿ ਰਸਤੇ ਵਿਚ 3 ਲੋਕਾਂ ਨੇ ਇਸਨੂੰ ਅਗਵਾ ਕਰ ਲਿਆ। ਇਸ ਤੋਂ ਬਾਅਦ ਤਿੰਨਾਂ ਨੇ ਔਰਤ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਤੋਂ ਬਾਅਦ ਵੀ ਜਦੋਂ ਦੋਸ਼ੀਆਂ ਨੂੰ ਤਸੱਲੀ ਨਾ ਹੋਈ ਤਾਂ ਉਨ੍ਹਾਂ ਨੇ ਪੀੜਤਾ ਦੇ ਗੁਪਤ ਅੰਗ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਹੈਵਾਨੀਅਤ ਦੀ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਦੋਸ਼ੀਆਂ ਨੇ ਦਰਦ ਨਾਲ ਤੜਫ ਰਹੀ ਪੀੜਤਾ ਤੇ ਤਰਸ ਕਰਨ ਦੀ ਬਜਾਏ ਉਸ ਦੇ ਗੁਪਤ ਅੰਗ ਵਿੱਚ ਲੋਹੇ ਦੀ ਰਾਡ ਪਾ ਦਿੱਤੀ। ਇਸ ਤੋਂ ਬਾਅਦ ਦੋਸ਼ੀ ਪੀੜਤਾ ਨੂੰ ਦਰਦ ਨਾਲ ਤੜਫਦੀ ਅਤੇ ਰੋਂਦੀ ਹੋਈ ਉਥੇ ਹੀ ਛੱਡ ਕੇ ਫਰਾਰ ਹੋ ਗਏ।
ਘਟਨਾ ਤੋਂ ਬਾਅਦ ਉਥੋਂ ਲੰਘ ਰਹੇ ਇਕ ਵਿਅਕਤੀ ਨੇ ਪੀੜਤਾ ਦੇ ਰੌਣ ਦੀ ਅਵਾਜ਼ ਸੁਣੀ। ਪੀੜਤਾ ਦੀ ਹਾਲਤ ਦੇਖ ਕੇ ਉਹ ਵੀ ਦਰਦ ਨਾਲ ਭਰ ਗਿਆ ਅਤੇ ਉਸਨੇ ਉਸੇ ਸਮੇਂ ਪੁਲਸ ਨੂੰ ਫੋਨ ਕੀਤਾ। ਪੁਲਸ ਨੇ ਪੀੜਤਾ ਨੂੰ ਹਸਪਤਾਲ ਪਹੁੰਚਾਇਆ। ਪੀੜਤਾ ਦੀ ਹਾਲਤ ਨਾਜ਼ੁਕ ਹੋਣ ਦੇ ਕਾਰਨ ਉਸਨੂੰ ਲਾਤੂਰ ਜ਼ਿਲੇ ਦੇ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਪੀੜਤਾ ਦੀ ਹਾਲਤ ਸਥਿਰ ਹੋਣ ਤੋਂ ਬਾਅਦ ਉਸਦੇ ਬਿਆਨ ਦਰਜ ਕਰਨ ਦੀ ਗੱਲ ਕਰ ਰਹੀ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਵਾਲੇ ਸਥਾਨ ਦੇ ਸੀਸੀਟੀਵੀ ਫੁਟੇਜ ਦੇਖ ਰਹੀ ਹੈ।
ਅਮਰਨਾਥ ਯਾਤਰਾ : ਸ਼ਰਧਾਲੂਆਂ ਦੀ ਭੀੜ 'ਤੇ ਕਾਬੂ ਪਾਉਣ ਲਈ 3 ਕੇਂਦਰਾਂ 'ਤੇ ਸ਼ੁਰੂ ਹੋਇਆ ਪੰਜੀਕਰਣ
NEXT STORY