ਵੈੱਬ ਡੈਸਕ : ਮਹਾਰਾਸ਼ਟਰ ਦੇ ਨਾਗਪੁਰ ਦੇ ਮਾਰਟਿਨ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਵਿਆਹ ਦੀ 26ਵੀਂ ਵਰ੍ਹੇਗੰਢ ਮੌਕੇ ਪਤੀ-ਪਤਨੀ ਨੇ ਖੁਦਕੁਸ਼ੀ ਕਰ ਲਈ। ਦੋਹਾਂ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵਿਆਹ ਦਾ ਜੋੜਾ ਪਾਇਆ ਅਤੇ ਫਿਰ ਮੌਤ ਨੂੰ ਗਲੇ ਲਗਾ ਲਿਆ। ਪਤੀ-ਪਤਨੀ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਇਹ ਵੀ ਪੜ੍ਹੋ : 27 ਸਾਲਾ ਮਸ਼ਹੂਰ Influencer ਦੀ ਹੋਟਲ 'ਚ ਖਾਣਾ ਖਾਂਦੇ ਸਮੇਂ ਮੌਤ, ਸਦਮੇ 'ਚ ਪਰਿਵਾਰ
ਪੁਲਸ ਨੇ ਇੱਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਇਸ ਨੋਟ 'ਚ ਲਿਖਿਆ ਹੈ ਕਿ ਉਨ੍ਹਾਂ ਦੀ ਪ੍ਰੇਸ਼ਾਨੀ ਕਾਰਨ ਉਹ ਖੁਦਕੁਸ਼ੀ ਕਰ ਰਹੇ ਹਨ। ਇਸ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਰਿਸ਼ਤੇਦਾਰਾਂ ਅਨੁਸਾਰ ਜੋੜੇ ਦੇ ਵਿਆਹ ਨੂੰ 26 ਸਾਲ ਹੋ ਗਏ ਸਨ ਪਰ ਕੋਈ ਔਲਾਦ ਨਹੀਂ ਸੀ। ਮਾਲੀ ਹਾਲਤ ਵੀ ਚੰਗੀ ਨਹੀਂ ਸੀ। ਬੱਚਾ ਨਾ ਹੋਣ ਕਾਰਨ ਦੋਵੇਂ ਬਹੁਤ ਦੁਖੀ ਸਨ। ਪਤੀ ਕੋਲ ਵੀ ਕੋਈ ਨੌਕਰੀ ਨਹੀਂ ਸੀ। ਆਮਦਨ ਦਾ ਕੋਈ ਸਾਧਨ ਵੀ ਨਹੀਂ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਅਤੇ ਸਟੇਟਸ ਵੀ ਪਾਇਆ ਹੋਇਆ ਸੀ।
ਇਹ ਵੀ ਪੜ੍ਹੋ : ਮਰਦਾਂ ਨਾਲੋਂ ਜ਼ਿਆਦਾ ਕਿਉਂ ਜਿਊਂਦੀਆਂ ਨੇ ਔਰਤਾਂ? ਹੈਰਾਨ ਕਰ ਦੇਵੇਗੀ ਰਿਪੋਰਟ
ਜਰੀਪਟਕਾ ਥਾਣੇ ਦੇ ਸੀਨੀਅਰ ਇੰਸਪੈਕਟਰ ਅਰੁਣ ਕਸ਼ੀਰਸਾਗਰ ਨੇ ਦੱਸਿਆ ਕਿ ਮ੍ਰਿਤਕ ਜੋੜਾ ਜੈਰੀਲ ਡਾਸਮੋਨ, ਆਸਕਰ ਮੋਨਫ੍ਰਿਕ (48) ਅਤੇ ਜੇਰਿਲ ਮੋਨਫ੍ਰਿਕ (45) ਲੰਬੇ ਸਮੇਂ ਤੋਂ ਬੇਔਲਾਦ ਅਤੇ ਬੇਰੁਜ਼ਗਾਰੀ ਤੋਂ ਪੀੜਤ ਸਨ। ਵਿਆਹ ਦੇ 26 ਸਾਲ ਬਾਅਦ ਵੀ ਉਨ੍ਹਾਂ ਦੇ ਕੋਈ ਔਲਾਦ ਨਹੀਂ ਹੋਈ। ਦੋਹਾਂ ਨੇ ਆਪਣੇ ਵਿਆਹ ਵਾਲੇ ਦਿਨ ਪਹਿਨੇ ਕੱਪੜੇ ਪਾੜ ਲਏ ਅਤੇ ਫਿਰ ਫਾਹਾ ਲੈ ਲਿਆ। ਪੁਲਸ ਨੇ ਧਾਰਾ 194 ਤਹਿਤ ਕੇਸ ਦਰਜ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਈ ਚੁਣੌਤੀਆਂ ਦੇ ਬਾਵਜੂਦ 2024 ’ਚ ਮੋਟਰ ਵਾਹਨਾਂ ਦੀ ਪ੍ਰਚੂਨ ਵਿਕਰੀ 9 ਫ਼ੀਸਦੀ ਵਧੀ : ਫਾਡਾ
NEXT STORY