ਹੈਦਰਾਬਾਦ— ਆਂਧਰਾ ਪ੍ਰਦੇਸ਼ 'ਚ ਬਾਰੀ ਬਾਰਸ਼ ਨਾਲ ਰਾਜਧਾਨੀ ਹੈਦਰਾਬਾਦ ਸਮੇਤ ਸੂਬੇ ਦੇ ਕਈ ਹਿੱਸੇ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਬਾਰਸ਼ ਨਾਲ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਰਾਹਤ ਪਹੁੰਚਾਉਣ ਲਈ ਅਧਿਕਾਰੀਆਂ ਨੂੰ ਸੂਬੇ ਦੇ ਸਾਰੇ ਜ਼ਿਲਿਆਂ 'ਚ ਕੰਟਰੋਲ ਕਮਰਾ ਬਣਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਫੌਜ ਦੀ ਇਕ ਟੀਮ ਨੇ ਵੀ ਬੀਤੇ ਦਿਨ ਬਾਰਸ਼ ਨਾਲ ਰੰਗਾਰੈੱਡੀ ਜ਼ਿਲੇ ਦੇ ਅਲਵਲ 'ਚ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ।
ਮੁੱਖ ਮੰਤਰੀ ਦਫਤਰ ਤੋਂ ਬੀਤੀ ਰਾਤ ਜਾਰੀ ਅਧਿਕਾਰਤ ਬਿਆਨ ਦੇ ਮੁਤਾਬਕ, ਰਾਸ਼ਟਰੀ ਆਫਤ ਮੋਚਨ ਬਲ (ਐੱਨ. ਡੀ. ਆਰ. ਐੱਫ) ਦੇ 60 ਮੈਂਬਰਾਂ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ। ਇਸ 'ਚ ਫੌਜ ਦੇ ਜਵਾਨਾਂ ਨੂੰ ਵੀ ਲੋੜ ਦੇ ਸਮੇਂ ਤਿਆਰ ਰਹਿਣ ਲਈ ਕਿਹਾ ਗਿਆ ਹੈ। ਹੈਦਰਾਬਾਦ ਦੇ ਕੁਝ ਹੇਠਲੇ ਇਲਾਕੇ ਦਾ ਸੰਪਰਕ ਅਜੇ ਵੀ ਸ਼ਹਿਰ ਨਾਲੋਂ ਕੱਟਿਆ ਹੋਇਆ ਹੈ। ਗ੍ਰੇਟਰ ਹੈਦਰਾਬਾਦ ਨਗਰ-ਨਿਗਮ ਅਤੇ ਕੁਝ ਹੋਰ ਗੈਰ ਸਰਕਾਰੀ ਸੰਸਥਾਵਾਂ ਇਨ੍ਹਾਂ ਇਲਾਕਿਆਂ ਦੇ ਪ੍ਰਭਾਵਿਤ ਲੋਕਾਂ ਨੂੰ ਦੁੱਧ ਅਤੇ ਹੋਰ ਖੁਰਾਕ ਪਦਾਰਥ ਪਹੁੰਚਾ ਰਹੇ ਹਨ। ਮੁੱਖ ਮੰਤਰੀ ਨੇ ਅਧਿਕਾਰੀਆ ਨੂੰ ਬਾਰਸ਼ ਤੋਂ ਬਾਅਦ ਫੈਲਣ ਵਾਲੀ ਇਨਫੈਕਸ਼ਨ ਅਤੇ ਬੀਮਾਰੀਆਂ ਨਾਲ ਨਜਿੱਠਣ ਲਈ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।
ਜੀ. ਐੱਚ. ਐੱਮ. ਸੀ. ਦੇ ਸੀਨੀਅਰ ਅਧਿਕਾਰੀਆਂ ਨੇ ਬਿਆਨ ਦਿੱਤਾ ਕਿ ਫੌਜ ਦੇ ਅਧਿਕਾਰੀਆਂ ਨੇ ਅੱਜ ਸਵੇਰੇ ਜੀ. ਐੱਚ. ਐੱਮ. ਸੀ. ਦੇ ਕਮਿਸ਼ਨਰ ਜਨਾਰਦਨ ਰੈੱਡੀ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਫੌਜ ਦੇ ਜਵਾਨ ਕਿਸੇ ਵੀ ਸਥਿਤੀ 'ਚ ਬੁਲਾਏ ਜਾਣ 'ਤੇ ਰਾਹਤ ਅਤੇ ਬਚਾਅ ਕੰਮ ਲਈ ਤਿਆਰ ਹਨ। ਰੰਗਾਰੈੱਡੀ, ਖੰਮਮ, ਵਾਰੰਗਲ ਅਤੇ ਮੇਡਕ ਜ਼ਿਲਾ ਪ੍ਰਸ਼ਾਸਨ ਤੋਂ ਇਲਾਵਾ ਜੀ. ਐੱਚ. ਐੱਮ. ਸੀ. ਨੇ ਵੀ ਸਾਰੇ ਵਿਦਿਅਕ ਸੰਸਥਾਵਾਂ 'ਚ ਅੱਜ ਦੀ ਛੁੱਟੀ ਐਲਾਨ ਕਰ ਦਿੱਤੀ ਗਈ ਹੈ। ਤੇਲੰਗਾਨਾ ਸਰਕਾਰ ਨੇ ਕਿਹਾ ਸੀ ਕਿ ਉਸ ਨੇ ਹੇਠਲੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਉਣ ਲਈ ਦੋ ਹੈਲੀਕਾਪਟਰਾਂ ਨੂੰ ਵੀ ਤਿਆਰ ਰੱਖਿਆ ਹੈ। ਮੇਡਕ ਜ਼ਿਲੇ 'ਚ ਬੀਤੇ ਦਿਨ ਬਾਰਸ਼ ਨਾਲ ਹੋਈਆਂ ਵੱਖ-ਵੱਖ ਘਟਨਾਵਾਂ 'ਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਲੋਕ ਜ਼ਖਮੀ ਹੋ ਗਏ। ਭਾਰਤੀ ਮੌਸਮ ਵਿਭਾਗ ਵਲੋਂ ਅੱਜ ਜਾਰੀ ਰਿਪਰੋਟ 'ਚ ਤੇਲੰਗਾਨਾ ਦੇ ਕੁਝ ਇਲਾਕਿਆਂ 'ਚ ਭਾਰੀ ਬਾਰਸ਼ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ।
ਖੁਦ ਨੂੰ ਬੇਗੁਨਾਹ ਦੱਸਣ ਵਾਲੇ ਪਾਕਿਸਤਾਨ ਦਾ ਚਿਹਰਾ ਹੋਇਆ ਬੇਨਕਾਬ, ਫੜੇ ਗਏ ਅੱਤਵਾਦੀ ਨੇ ਖੋਲ੍ਹੀ ਪੋਲ
NEXT STORY