ਮੁੰਬਈ (ਭਾਸ਼ਾ)-ਹਵਾਈ ਫੌਜ ਦੇ ਸਾਬਕਾ ਏਅਰਮਾਰਸ਼ਲ ਬੀ. ਐੱਸ. ਧਨੋਆ ਨੇ ਕਿਹਾ ਹੈ ਕਿ 2016 ’ਚ ਨੋਟਬੰਦੀ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 625 ਟਨ ਨਵੀਂ ਕਰੰਸੀ ਪਹੁੰਚਾਈ ਸੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ 2016 ਨੂੰ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ। ਇਥੇ ਸ਼ਨੀਵਾਰ ਨੂੰ ਭਾਰਤੀ ਟੈਕਨਾਲੋਜੀ ਸੰਸਥਾਨ ਬੰਬਈ ਵੱਲੋਂ ਆਯੋਜਿਤ ਟੈੱਕਫੈਸਟ ਦੌਰਾਨ ਧਨੋਆ ਨੇ ਕਿਹਾ, ‘‘ਜਦੋਂ ਨੋਟਬੰਦੀ ਹੋਈ ਸੀ ਉਦੋਂ ਹਵਾਈ ਫੌਜ ਨੇ ਤੁਹਾਡੇ ਤੱਕ ਨਵੀਂ ਕਰੰਸੀ ਪਹੰੁਚਾਉਣ ਦਾ ਕੰਮ ਕੀਤਾ ਸੀ। ਜੇਕਰ 20 ਕਿਲੋ ਦੇ ਬੈਗ ’ਚ 1 ਕਰੋੜ ਰੁਪਏ ਆਉਂਦੇ ਹਨ ਤਾਂ ਮੈਂ ਦੱਸ ਨਹੀਂ ਸਕਦਾ ਕਿ ਅਸੀਂ ਕਿੰਨੇ ਕਰੋੜ ਰੁਪਏ ਪਹੁੰਚਾਏ ਸਨ।’’
ਜੇ.ਐਨ.ਯੂ. ਹਿੰਸਾ 'ਤੇ ਇਮੋਸ਼ਨਲ ਹੋਈ ਸਵਰਾ, ਤਾਪਸੀ ਨੇ ਵੀ ਕੀਤੀ ਹਮਲੇ ਦੀ ਨਿੰਦਿਆ
NEXT STORY