ਨਵੀਂ ਦਿੱਲੀ/ਚੰਡੀਗੜ੍ਹ- ਅੱਜ ਦੇ ਸਮੇਂ ਵਿਚ ਨੌਜਵਾਨ ਵਿਚਾਲੇ ਵਿਦੇਸ਼ ਜਾਣ ਦਾ ਬਹੁਤ ਕਰੇਜ਼ ਹੈ। ਲੱਖਾਂ ਰੁਪਏ ਖ਼ਰਚ ਕੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ, ਇਸ ਦਾ ਫਾਇਦਾ ਠੱਗ ਚੁੱਕ ਰਹੇ ਹਨ। ਦਿੱਲੀ ਦੀ ਕ੍ਰਾਈਮ ਬਰਾਂਚ ਨੇ ਇਕ ਇਮੀਗ੍ਰੇਸ਼ਨ ਸੰਚਾਲਕ ਨੂੰ ਫੜਿਆ ਹੈ। ਇਸ ਇਮੀਗ੍ਰੇਸ਼ਨ ਸੰਚਾਲਕ ਸੈਕਟਰ-34 ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਪਿਛਲੇ 8 ਸਾਲਾਂ ਤੋਂ ਚੰਡੀਗੜ੍ਹ 'ਚ ਇਮੀਗ੍ਰੇਸ਼ਨ ਕੰਪਨੀਆਂ ਚਲਾ ਰਿਹਾ ਸੀ।
ਇਹ ਵੀ ਪੜ੍ਹੋ- ਬੈਂਕ ਮੈਨੇਜਰ ਕਤਲਕਾਂਡ ਦੀ ਸਨਸਨੀਖੇਜ਼ ਕਹਾਣੀ, ਪਤਨੀ ਨੇ ਪਤੀ ਨੂੰ ਦਿੱਤੀ ਲੂ-ਕੰਡੇ ਖੜ੍ਹੇ ਕਰਨ ਵਾਲੀ ਮੌਤ
ਜਾਣਕਾਰੀ ਮੁਤਾਬਕ ਕ੍ਰਾਈਮ ਬਰਾਂਚ ਦਿੱਲੀ ਦੀ ਟੀਮ ਨੇ ਸੋਮਵਾਰ ਨੂੰ ਦੋਸ਼ੀ ਦੇ ਸੈਕਟਰ-34 ਸਥਿਤ ਚੰਡੀਗੜ੍ਹ ਟੂ ਏਬਰਾਂਡ ਕੰਪਨੀ ਵਿਚ ਛਾਪਾ ਮਾਰਿਆ। ਕੰਪਨੀ ਦੇ ਦਫ਼ਤਰ ਤੋਂ ਕਰੀਬ 65 ਪਾਸਪੋਰਟ ਬਰਾਮਦ ਹੋਏ। ਕਈ ਜਾਅਲੀ ਪਾਸਪੋਰਟ ਵੀ ਦੋਸ਼ੀ ਦੇ ਦਫ਼ਤਰ 'ਚੋਂ ਮਿਲੇ, 15 ਪਾਸਪੋਰਟ 'ਤੇ ਜਾਅਲੀ ਵੀਜ਼ਾ ਲੱਗਾ ਹੋਇਆ ਹੈ। ਸੂਤਰਾਂ ਮੁਤਾਬਕ ਦੋਸ਼ੀ ਦਾ ਨਾਂ ਤਰੁਣ ਕੁਮਾਰ ਹੈ। ਉਸ ਨੇ ਆਪਣੇ ਸਟਾਫ਼ ਵਿਚ 20 ਕਰਮਚਾਰੀ ਰੱਖੇ ਹੋਏ ਹਨ, ਜੋ ਕਿ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਜੁੜੇ ਹੋਏ ਹਨ। ਕ੍ਰਾਈਮ ਬਰਾਂਚ ਦੀ ਟੀਮ ਹੁਣ ਤਰੁਣ ਦੀ ਪ੍ਰਾਪਰਟੀ ਦੀ ਜਾਂਚ ਵੀ ਕਰੇਗੀ। ਹਾਲਾਂਕਿ ਤਰੁਣ ਨੇ ਕਿੰਨੇ ਲੱਖਾਂ ਦੀ ਠੱਗੀ ਮਾਰੀ ਹੈ ਅਤੇ ਕਿੰਨੀਆਂ ਸ਼ਿਕਾਇਤਾਂ ਹਨ, ਇਸ ਦੀ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ- ਤਿਉਹਾਰੀ ਸੀਜ਼ਨ 'ਚ ਯਾਤਰੀਆਂ ਨੂੰ ਵੱਡਾ ਤੋਹਫ਼ਾ, ਰੇਲਵੇ ਵਿਭਾਗ ਚਲਾ ਰਿਹੈ 300 ਵਿਸ਼ੇਸ਼ ਰੇਲਾਂ
ਦਰਅਸਲ ਇਮੀਗ੍ਰੇਸ਼ਨ ਕੰਪਨੀ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਦੇ ਮੈਡੀਕਲ ਟੈਸਟ ਤੱਕ ਕਰਵਾ ਦਿੰਦੀ ਸੀ। ਦੋਸ਼ੀ ਸੰਚਾਲਕ ਨੇ ਕਈ ਲੈਬ ਸੰਚਾਲਕਾਂ ਨਾਲ ਮਿਲੀਭੁਗਤ ਕੀਤੀ ਸੀ। ਇਸ ਟੈਸਟ ਲਈ ਵੀ ਦੋਸ਼ੀ ਹਜ਼ਾਰਾਂ ਰੁਪਏ ਵਸੂਲਦਾ ਸੀ। ਕ੍ਰਾਈਮ ਬਰਾਂਚ ਦੋਸ਼ੀ ਤਰੁਣ ਜ਼ਰੀਏ ਹੁਣ ਇਨ੍ਹਾਂ ਲੈਬ ਸੰਚਾਲਕਾਂ ਦਾ ਪਤਾ ਲਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
APAAR ID ਨਾਲ ਹੋਵੇਗੀ ਹੁਣ ਦੇਸ਼ ਭਰ ਦੇ ਵਿਦਿਆਰਥੀਆਂ ਦੀ ਵਿਲੱਖਣ ਪਛਾਣ, ਜਾਣੋ ਫ਼ਾਇਦੇ
NEXT STORY