ਨੈਸ਼ਨਲ ਡੈਸਕ- ਡੋਨਾਲਡ ਟਰੰਪ ਨੇ ‘ਅਮਰੀਕਾ ਨੂੰ ਮੁੜ ਕਿਫਾਇਤੀ ਬਣਾਉਣ’ ਦਾ ਵਾਅਦਾ ਕੀਤਾ ਸੀ। ਇਸ ਦੀ ਥਾਂ ਭੋਜਨ, ਊਰਜਾ ਅਤੇ ਘਰੇਲੂ ਖਰਚੇ ਪਿਛਲੇ ਸਾਲਾਂ ਦੇ ਮੁਕਾਬਲੇ ਤੇਜ਼ੀ ਨਾਲ ਵੱਧ ਰਹੇ ਹਨ। 2025 ’ਚ ਭੋਜਨ ਦੀਆਂ ਕੀਮਤਾਂ ਵਿਚ 3. 4 ਫੀਸਦੀ ਵਾਧਾ ਹੋਣ ਦਾ ਅਨੁਮਾਨ ਹੈ, ਜੋ ਕਿ 20 ਸਾਲਾਂ ਦੀ ਔਸਤ ਨਾਲੋਂ ਵੱਧ ਹੈ, ਜਦੋਂ ਕਿ 2020 ਤੋਂ ਬਿਜਲੀ ਦੇ ਬਿੱਲ 34 ਫੀਸਦੀ ਵਧ ਗਏ ਹਨ। ਅਰਥਸ਼ਾਸਤਰੀ ਟਰੰਪ ਦੇ ਵਿਆਪਕ ਟੈਰਿਫ ਅਤੇ ਉਨ੍ਹਾਂ ਦੇ ‘ਵਨ ਬਿੱਗ ਬਿਊਟੀਫੁਲ ਬਿਲ ਐਕਟ’ ਜਿਸਨੇ ਸਵੱਛ ਊਰਜਾ ਟੈਕਸ ਕ੍ਰੈਡਿਟ ਨੂੰ ਵੀ ਰੱਦ ਕਰਨ ਨਾਲ, ਜੋ ਕਦੇ 800 ਡਾਲਰ ਦੇ ਡਿਊਟੀ-ਮੁਕਤ ਦਰਾਮਦ ਦੀ ਇਜਾਜ਼ਤ ਦਿੰਦਾ ਸੀ, ਸਪਲਾਈ ਲੜੀਆਂ ’ਚ ਵਿਘਨ ਪੈ ਰਿਹਾ ਹੈ ਤੇ ਇੰਡੀਆ ਪੋਸਟ ਵਰਗੀਆਂ ਵਾਹਕ ਕੰਪਨੀਆਂ ਨੂੰ ਅਮਰੀਕੀ ਡਲਿਵਰੀ ਬੰਦ ਕਰਨ ’ਤੇ ਮਜ਼ਬੂਰ ਹੋਣਾ ਪਿਆ ਹੈ ਜਿਸ ਨਾਲ ਲਾਗਤ ਵੱਧ ਗਈ ਹੈ। ਸੀਨੇਟਰ ਪੈਟੀ ਮਰੇ ਦਾ ਕਹਿਣਾ ਹੈ ਕਿ ਟਰੰਪ ਦੇ ਟੈਰਿਫ ਕਾਰਨ ਇਸ ਸਾਲ ਔਸਤ ਅਮਰੀਕੀ ਪਰਿਵਾਰਾਂ ਨੂੰ 2400 ਡਾਲਰ ਦਾ ਨੁਕਸਾਨ ਹੋਵੇਗਾ। ਕਰਿਆਨੇ ਦਾ ਸਾਮਾਨ ’ਤੇ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ। ਮੈਕਸੀਕੋ, ਕੈਨੇਡਾ, ਚੀਨ ਅਤੇ ਏਸ਼ੀਆਈ ਬਰਾਮਦਕਾਰਾਂ ਨਾਲ ਆਉਣ ਵਾਲੇ ਸਾਮਾਨਾਂ ’ਤੇ ਟੈਰਿਫ ਲੱਗਣ ਨਾਲ ਨਵੀਆਂ ਚੀਜ਼ਾਂ ਦੀਆਂ ਕੀਮਤਾਂ 4 ਫੀਸਦੀ ਤੱਕ ਅਤੇ ਕਾਫੀ ਅਤੇ ਚਾਕਲੇਟ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ 37 ਫੀਸਦੀ ਤੱਕ ਵੱਧ ਜਾਣਗੀਆਂ।
ਊਰਜਾ ਦੀ ਲਾਗਤ ਵੀ ਵੱਧ ਰਹੀ ਹੈ। ਸਟੀਲ ਅਤੇ ਐਲਮੀਨੀਅਮ ’ਤੇ ਟੈਰਿਫ ਲੱਗਣ ਨਾਲ ਬਿਜਲੀ ਉਤਪਾਦਨ ਲਈ ਬੁਨੀਆਦੀ ਢਾਂਚੇ ’ਤੇ ਖਰਚ ਵਧ ਗਿਆ ਹੈ ਅਤੇ 2034 ਤੱਕ ਘਰੇਲੂ ਬਿੱਲਾਂ ਵਿਚ 170 ਅਰਬ ਡਾਲਰ ਦਾ ਵਾਧਾ ਹੋਣ ਦਾ ਅਨੁਮਾਨ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਦਾ ਵਪਾਰ ਦਾਅ ਉਲਟਾ ਪੈ ਗਿਆ ਹੈ-ਜ਼ਿੰਦਗੀ ਮਹਿੰਗੀ ਹੋ ਗਈ ਹੈ, ਘੱਟ ਆਮਦਨ ਵਾਲੇ ਪਰਿਵਾਰਾਂ ’ਤੇ ਸਭ ਤੋਂ ਜ਼ਿਆਦਾ ਬੋਝ ਪਿਆ ਹੈ ਅਤੇ ਵਾਲ ਸਟ੍ਰੀਟ ਨੂੰ ਇਸ ਗੱਲ ਨੇ ਚਿੰਤਾ ਵਿਚ ਪਾ ਦਿੱਤਾ ਹੈ ਕਿ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ। ਇਸ ਲਈ ਉਹ ਫਿਰ ਤੋਂ ਭਾਰਤ ਦਾ ਰਾਗ ਅਲਾਪ ਰਹੇ ਹਨ ਅਤੇ ਇਕ ਸਮਝੌਤੇ ਦਾ ਸੰਕੇਤ ਦੇ ਰਹੇ ਹਨ। ਮੋਦੀ ਮੁੜ ਤੋਂ ਉਨ੍ਹਾਂ ਦੇ ਦੋਸਤ ਹਨ। ਉਹ ਸਪਲਾਈ ਯਕੀਨੀ ਬਣਾਉਣ ਅਤੇ ਘਰੇੂਲ ਕੀਮਤਾਂ ਨੂੰ ਕੰਟਰੋਲ ਵਿਚ ਰੱਖਣ ਲਈ ਚੀਨ ਨਾਲ ਵੀ ਇਕ ਸਮਝੌਤਾ ਕਰਨ ਦੀ ਜਲਦੀ ਵਿਚ ਹਨ। ਟੈਰਿਫ ਹੁਣ ਟਰੰਪ ਨੂੰ ਪ੍ਰੇਸ਼ਾਨ ਕਰ ਰਹੇ ਹਨ।
ਕਿਸੇ ਵੀ ਭਾਈਚਾਰੇ ਨੂੰ ਐੱਸ. ਟੀ. ਸੂਚੀ ’ਚ ਸ਼ਾਮਲ ਕਰਨਾ ਕੇਂਦਰ ਦਾ ਫੈਸਲਾ : ਸਿੱਧਰਮਈਆ
NEXT STORY