ਨਵੀਂ ਦਿੱਲੀ— ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਕਾਰਨ 89 ਲੋਕਾਂ ਦੀ ਮੌਤ ਹੋਣ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1832 ਹੋ ਗਈ ਹੈ। ਇਸ ਦੌਰਾਨ ਕੋਰੋਨਾ ਦੇ 3561 ਨਵੇਂ ਮਾਮਲੇ ਸਾਹਮਣੇ ਆਏ ਤੇ ਹੁਣ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 53045 ਹੋ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਤੋਂ 16432 ਮਰੀਜ਼ ਠੀਕ ਹੋ ਗਏ ਹਨ। ਕੋਵਿਡ-19 ਤੋਂ ਪੀੜਤ 35,902 ਮਰੀਜ਼ਾਂ ਦਾ ਇਲਾਜ਼ ਚੱਲ ਰਿਹਾ ਹੈ। ਕਰੀਬ 28.83 ਫੀਸਦੀ ਮਰੀਜ਼ ਹੁਣ ਤਕ ਠੀਕ ਹੋ ਚੁੱਕੇ ਹਨ। ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਸਾਬਕਾ ਮੈਂਬਰ ਸ਼ਮਿਕਾ ਰਵੀ ਵਲੋਂ ਅੰਕੜੇ ਵਿਸ਼ਵੇਸ਼ਣ ਦੇ ਅਨੁਸਾਰ ਐਕਟਿਵ ਮਾਮਲੇ 6.6 ਫੀਸਦੀ ਦੀ ਦਰ ਤੋਂ ਵੱਧ ਰਹੇ ਹਨ ਤੇ ਹਰ 11 ਦਿਨ 'ਚ ਦੁੱਗਣੇ ਹੋ ਰਹੇ ਹਨ।
ਵਾਇਰਸ ਦੀ ਲਪੇਟ 'ਚ ਆਉਣ ਦੇ ਸ਼ੱਕ ਕਾਰਨ ਮਾਨਸਿਕ ਰੋਗੀ 45 ਦਿਨਾਂ ਲਈ ਰਿਹਾਅ
NEXT STORY