ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਦੇਸ਼ ਦੇ ਹੋਰ ਸ਼ਹਿਰਾਂ ਦੀ ਤੁਲਨਾ 'ਚ ਬਜ਼ੁਰਗਾਂ ਨਾਲ ਗਲਤ ਸਲੂਕ ਘੱਟ ਹੁੰਦਾ ਹੈ ਜਦਕਿ ਬੰਗਲੁਰੂ, ਕੋਲਕਾਤਾ ਅਤੇ ਹੈਦਰਾਬਾਦ ਆਦਿ ਸ਼ਹਿਰਾਂ 'ਚ ਇਸ ਮਾਮਲੇ 'ਚ ਉਨ੍ਹਾਂ ਦੀ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੈ। ਸਮਾਜਿਕ ਸੰਸਥਾ ਹੈਲਪ ਐਜ ਇੰਡੀਆ ਨੇ ਅੱਜ ਇਕ ਜਾਰੀ ਸਰਵੇ-ਭਾਰਤ 'ਚ ਬਜ਼ੁਰਗਾਂ ਨਾਲ ਸਲੂਕ ਤੋਂ ਇਹ ਗੱਲ ਸਾਹਮਣੇ ਆਈ ਹੈ। ਇਹ ਸਰਵੇ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਅਹਿਮਦਾਬਾਦ, ੰਬੰਗਲੁਰੂ, ਭੁਵਨੇਸ਼ਵਰ, ਗੁਵਾਹਾਟੀ, ਹੈਦਰਾਬਾਦ, ਲਖਨਊ ਅਤੇ ਸ਼ਿਲਾਂਗ 'ਚ ਕੀਤਾ ਗਿਆ ਸੀ। ਸਰਵੇ ਮੁਤਾਬਕ ਦਿੱਲੀ 'ਚ 23 ਫੀਸਦੀ ਬਜ਼ੁਰਗਾਂ ਨੇ ਆਪਣੇ ਨਾਲ ਗਲਤ ਸਲੂਕ ਹੋਣ ਦੀ ਗੱਲ ਕੀਤੀ ਜਦਕਿ ਕੋਲਕਾਤਾ 'ਚ ਇਹ 52 ਫੀਸਦੀ, ਬੰਗਲੁਰੂ 'ਚ 70 ਫੀਸਦੀ ਅਤੇ ਹੈਦਰਾਬਾਦ 'ਚ 60 ਫੀਸਦੀ ਹੈ। ਸਰਵੇ 'ਚ ਕਿਹਾ ਗਿਆ ਹੈ ਕਿ 50 ਫੀਸਦੀ ਬਜ਼ੁਰਗਾਂ ਨੂੰ ਘਰੋਂ ਅਤੇ 44 ਫੀਸਦੀ ਬਜ਼ੁਰਗਾਂ ਨੂੰ ਸਰਵਜਨਿਕ ਸਥਾਨਾਂ 'ਤੇ ਗਲਤ ਸਲੂਕ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਮੁਤਾਬਕ 64 ਫੀਸਦੀ ਲੋਕਾਂ ਦਾ ਬਜ਼ੁਰਗਾਂ ਨਾਲ ਵਿਵਹਾਰ ਖਰਾਬ ਰਹਿੰਦਾ ਹੈ। ਹੈਲਪ ਐਜ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੈਥਯੂ ਚੇਰਿਅਨ ਨੇ ਕਿਹਾ ਕਿ ਬਜ਼ੁਰਗਾਂ ਨਾਲ ਗਲਤ ਸਲੂਕ ਸੰਵੇਦਨਸ਼ੀਲ ਵਿਸ਼ੇ ਹੈ ਅਤੇ ਉਨ੍ਹਾਂ ਦੀ ਸੰਸਥਾ ਪਿਛਲੇ ਸਾਲ ਤੋਂ ਘਰਾਂ 'ਚ ਉਨ੍ਹਾਂ ਦੇ ਨਾਲ ਹੋਣ ਵਾਲੇ ਗਲਤ ਵਿਵਹਾਰ ਦੇ ਬਾਰੇ 'ਚ ਬਜ਼ੁਰਗਾਂ ਅਤੇ ਨੌਜਵਾਨਾਂ ਦੇ ਨਜ਼ਰੀਏ ਤੋਂ ਅਧਿਐਨ ਅਤੇ ਸ਼ੋਧ ਕਰ ਰਹੀ ਹੈ। ਇਸ ਸਾਲ ਉਸ ਨੇ ਸਰਵਜਨਿਕ ਸਥਾਨਾਂ 'ਤੇ ਉਨ੍ਹਾਂ ਦੇ ਨਾਲ ਹੋਣ ਵਾਲੇ ਗਲਤ ਸਲੂਕ ਦੇ ਬਾਰੇ 'ਚ ਅਧਿਐਨ ਕਰਨ ਦਾ ਫੈਸਲਾ ਕੀਤਾ ਹੈ।
ਬੇਕਾਬੂ ਬੱਸ ਖੱਡ 'ਚ ਡਿੱਗੀ, 8 ਯਾਤਰੀਆਂ ਦੀ ਹੋਈ ਦਰਦਨਾਕ ਮੌਤ
NEXT STORY