ਜੌਨਪੁਰ— ਉੱਤਰ ਪ੍ਰਦੇਸ਼ 'ਚ ਜੌਨਪੁਰ ਦੇ ਸਿਕਰਾਰਾ ਖੇਤਰ 'ਚ ਬੁੱਧਵਾਰ ਨੂੰ ਰਾਜ ਆਵਾਜਾਈ ਨਿਗਮ ਦੀ ਇਕ ਬੱਸ ਦੇ ਖੱਡ 'ਚ ਡਿੱਗਣ ਨਾਲ 8 ਯਾਤਰੀਆਂ ਦੀ ਮੌਤ ਹੋ ਗਈ ਅਤੇ 24 ਜ਼ਖਮੀ ਹੋ ਗਏ। ਪੁਲਸ ਅਨੁਸਾਰ ਇਲਾਹਾਬਾਦ ਦੇ ਆਜਮਗੜ੍ਹ ਜਾ ਰਹੀ ਆਵਾਜਾਈ ਨਿਗਮ ਦੀ ਬੱਸ ਸਈ ਨਦੀ ਕੋਲ ਪੁੱਜਦੇ ਹੀ ਬੇਕਾਬੂ ਹੋ ਗਈ। ਪੁੱਲ ਦੇ ਨਾਲ ਹੀ ਉਹ ਖੱਡ 'ਚ ਜਾ ਡਿੱਗੀ। 4 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 4 ਨੇ ਬਾਅਦ 'ਚ ਦਮ ਤੋੜਿਆ। ਹਾਦਸੇ 'ਚ 24 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਮੌਕੇ 'ਤੇ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਪੁੱਜ ਗਏ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਪੈਦਾ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਛਾਅ ਗਿਆ ਹੈ ਇਹ ਬੱਚਾ
NEXT STORY