ਤਿਰੂਵਨੰਤਪੁਰਮ - ਤਾਮਿਲਨਾਡੂ ਵਿਚ ਮੰਦਰਾਂ ਦੀ ਨਗਰੀ ਕੁੰਭਕੋਣਮ ਨਗਰਪਾਲਿਕਾ ਵਿਚ ਰੋਬੋਟ ਸੀਵਰੇਜਾਂ ਦੀ ਸਫਾਈ ਕਰਨਗੇ। ਕੇਰਲ ਦੀ ਸਟਾਰਟ ਅਪ ਕੰਪਨੀ 'ਜੈਨਰੋਬੋਟਿਕਸ' ਨੇ 'ਬੰਦੀਕੂਟ' ਨਾਂ ਦੇ ਇਹ ਰੋਬੋਟ ਬਣਾਏ ਹਨ। ਕਾਰਪੋਰੇਟ ਸਮਾਜਿਕ ਕਲਿਆਣ ਤਹਿਤ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਕੁੰਭਕੋਣਮ ਨਗਰਪਾਲਿਕਾ ਨੂੰ ਰੋਬੋਟ ਸੌਂਪੇ।
ਕੁੰਭਕੋਣਮ ਨਗਰਪਾਲਿਕਾ ਖੇਤਰ ਵਿਚ ਲਗਭਗ 5 ਹਜ਼ਾਰ ਮੇਨਹੋਲ ਹਨ, ਜਿਨ੍ਹਾਂ ਦੀ ਨਿਯਮਿਤ ਤੌਰ 'ਤੇ ਸਫਾਈ ਕੀਤੀ ਜਾਵੇਗੀ। ਨਗਰਪਾਲਿਕਾ ਮਸ਼ੀਨਾਂ ਰਾਹੀਂ ਹਰ ਮਹੀਨੇ ਲਗਭਗ 400 ਤੋਂ 500 ਸੀਵਰੇਜ ਮੈਨਹੋਲ ਦੀ ਸਫਾਈ ਕਰਦੀ ਹੈ। ਇਹ ਪ੍ਰਕਿਰਿਆ ਕਾਫੀ ਪੇਚੀਦਾ ਹੈ ਅਤੇ ਕਈ ਵਾਰ ਇਸ ਵਿਚ ਇਨਸਾਨੀ ਹੱਥਾਂ ਦੀ ਲੋੜ ਪੈਂਦੀ ਹੈ। ਨਗਰਪਾਲਿਕਾ ਦੀ ਕਮਿਸ਼ਨਰ ਉਮਾ ਮਹੇਸ਼ਵਰੀ ਨੇ ਕਿਹਾ ਕਿ ਇਨ੍ਹਾਂ ਕੰਮਾਂ ਨੂੰ ਆਟੋਮੈਟਿਕ ਬਣਾਉਣ ਲਈ ਇੰਡੀਅਨ ਆਇਲ ਨੇ ਮੈਨਹੋਲ ਦੀ ਸਫਾਈ ਕਰਨ ਵਾਲੇ ਰੋਬੋਟ ਮੁਹੱਈਆ ਕਰਵਾਏ ਹਨ।
ਨੋਇਡਾ ਅਥਾਰਟੀ ਨੇ 96 ਭਵਨਾਂ ਨੂੰ ਅਸੁਰੱਖਿਅਤ ਐਲਾਨਿਆ, ਦਿੱਤੇ ਕਾਰਵਾਈ ਦੇ ਹੁਕਮ
NEXT STORY