ਹੈਦਰਾਬਾਦ- ਤੇਲੰਗਾਨਾ 'ਚ ਐਤਵਾਰ ਨੂੰ ਕੋਵਿਡ-19 ਦੇ 730 ਨਵੇਂ ਮਾਮਲੇ ਸਾਹਮਣੇ ਆਏ, ਜੋ ਸੂਬੇ 'ਚ ਇਕ ਦਿਨ 'ਚ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਤੋਂ ਇਲਾਵਾ ਸੂਬੇ 'ਚ ਵਾਇਰਸ ਦੇ ਕਾਰਨ 7 ਮੌਤਾਂ ਹੋਈਆਂ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 210 ਤੱਕ ਪਹੁੰਚ ਗਈ। ਸੂਬਾ ਸਰਕਾਰ ਵਲੋਂ ਜਾਰੀ ਬੁਲੇਟਿਨ 'ਚ ਕਿਹਾ ਗਿਆ ਕਿ 730 ਨਵੇਂ ਮਾਮਲੇ 'ਚ 659 ਮਾਮਲੇ ਗ੍ਰੇਟਰ ਹੈਦਰਾਬਾਦ ਨਗਰ ਨਿਗਮ (ਜੀ. ਐੱਸ. ਐੱਮ. ਸੀ.) ਤੋਂ ਆਏ ਹਨ। ਉਸ ਤੋਂ ਬਾਅਦ ਜਨਗਾਓਂ ਤੋਂ 34 ਹੋਰ ਰੰਗਾ ਰੇੱਡੀ ਜ਼ਿਲ੍ਹੇ ਤੋਂ 10 ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤੱਕ ਕੁੱਲ 3,731 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦਿੱਤੀ ਜਾ ਚੁੱਕੀ ਹੈ ਤੇ 3,861 ਰੋਗੀਆਂ ਦਾ ਇਲਾਜ ਚੱਲ ਰਿਹਾ ਹੈ। ਸੂਬੇ 'ਚ ਹੁਣ ਤੱਕ ਕੁੱਲ 57,054 ਜਾਂਚ ਹੋਈ ਹੈ। ਇਸ ਵਿਚਾਲੇ ਕਾਂਗਰਸ ਦੇ ਇਕ ਸੀਨੀਅਰ ਨੇਤਾ ਤੇ ਸਾਬਕਾ ਸੰਸਦ ਨੂੰ ਐਤਵਾਰ ਨੂੰ ਕੋਵਿਡ-19 ਨਾਲ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਨ੍ਹਾਂ ਨੂੰ ਇੱਥੇ ਇਕ ਨਿਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਪਾਰਟੀ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ 'ਚ ਆਏ ਕੁਝ ਕਾਂਗਰਸ ਨੇਤਾ ਵੱਖ ਹੋ ਗਏ ਹਨ। ਇਸ ਤੋਂ ਇਲਾਵਾ, ਹੈਦਰਾਬਾਦ ਪੁਲਸ ਦੇ ਐੱਸ. ਐੱਚ. ਓ. ਰੈਂਕ ਦੇ ਇਕ ਅਧਿਕਾਰੀ ਸਮੇਤ ਪੰਜ ਪੁਲਸ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਨਾਲ ਪਾਜ਼ੇਟਿਵ ਪਾਇਆ ਗਿਆ ਹੈ।
ਕੋਵਿਡ-19' ਕਾਰਨ ਪ੍ਰਾਜੈਕਟਾਂ ਦਾ ਲਾਗੂਕਰਣ ਪ੍ਰਭਾਵਿਤ ਹੋਇਆ : ਓ. ਐੱਨ. ਜੀ. ਸੀ.
NEXT STORY