ਕਠੁਆ—ਸੂਬਾ 'ਚ ਜਾਰੀ ਅੱਤਵਾਦੀ ਅਤੇ ਸ਼੍ਰੀ ਅਮਰਨਾਥ ਯਾਤਰੀਆਂ 'ਤੇ ਪਿਛਲੇ ਦਿਨਾਂ ਅਨੰਤਨਾਗ 'ਚ ਹੋਏ ਅੱਤਵਾਦੀ ਹਮਲੇ 'ਤੇ ਸ਼ਿਵਸੈਨਾ ਪੰਜਾਬ ਨੇ ਵਿਰੋਧ ਜਤਾਇਆ ਹੈ। ਕਸ਼ਮੀਰ ਜਾਣ ਲਈ ਸੂਬੇ 'ਚ ਦਾਖਲ ਹੋ ਰਹੇ ਪੰਜਾਬ 'ਚ ਦਾਖਲ ਹੋ ਰਹੇ ਪੰਜਾਬ ਸ਼ਿਵਸੈਨਾ ਦੇ ਵਰਕਰਾਂ ਨੂੰ ਸੂਬੇ ਦੀ ਪੁਲਸ ਨੇ ਪ੍ਰਵੇਸ਼ ਦੁਆਰ 'ਤੇ ਹੀ ਹਿਰਾਸਤ 'ਚ ਲੈ ਲਿਆ। 31 ਸ਼ਿਵਸੈਨਾ ਦੇ ਵਰਕਰਾਂ ਨੂੰ ਪੁਲਸ ਰਸਮੀ ਤੌਰ 'ਤੇ ਲਖਨਪੁਰ ਥਾਣੇ 'ਚ ਰੱਖਿਆ। ਬਾਅਦ 'ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ।
ਪੁਲਸ ਨੂੰ ਪਹਿਲਾਂ ਤੋਂ ਹੀ ਸੂਚਨਾ ਸੀ ਕਿ ਸ਼ਿਵਸੈਨਾ ਦੇ ਵਰਕਰ ਪੰਜਾਬ ਤੋਂ ਕਸ਼ਮੀਰ 'ਚ ਦਾਖਲ ਹੋਣਗੇ, ਜਿਸ ਦੇ ਚੱਲਦੇ ਉਨ੍ਹਾਂ ਨੇ ਰਾਵੀ ਪੁਲ ਦੇ ਨੇੜੇ ਹੀ ਪੁਲਸ ਬਲ ਤੈਨਾਤ ਕਰ ਦਿੱਤਾ। ਸ਼ਿਵਸੈਨਾ ਦੇ ਦਲ ਨੂੰ ਪੁਲਸ ਨੇ ਰੋਕਦੇ ਹੋਏ ਉਨ੍ਹਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ। ਜਿਸ ਨਾਲ ਗੁਸੇ 'ਚ ਆਏ ਵਰਕਰਾਂ ਨੇ ਲਗਭਗ ਇਕ ਘੰਟੇ ਹਾਈਵੇ 'ਤੇ ਹੀ ਧਰਨਾ ਲਗਾਕੇ ਸੂਬਾ ਸਰਕਾਰ ਅਤੇ ਅੱਤਵਾਦ ਵਿਰੋਧੀ ਪ੍ਰਦਰਸ਼ਨ ਕੀਤਾ।
ਪੰਜਾਬ ਸ਼ਿਵਸੈਨਾ ਦੇ ਪ੍ਰਧਾਨ ਯੋਗਰਾਜ ਸ਼ਰਮਾ, ਮਹਾ ਸਕੱਤਰ ਜੋਗਿੰਦਰ ਸਿੰਘ ਜੱਗੀ, ਪ੍ਰਦੇਸ਼ ਬੁਲਾਰੇ ਪ੍ਰਦੀਪ ਮਹਾਜਨ ਨੇ ਕਿਹਾ ਕਿ ਸੂਬੇ ਦੀ ਗੱਠਬੰਧਨ ਸਰਕਾਰ ਹਰ ਮੋਰਚੇ 'ਚ ਅਸਫਲ ਹੋ ਚੁੱਕੀ ਹੈ।
ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਫਿਰ ਵੰਡਿਆ ਸਪਾ ਦਾ ਟੱਬਰ
NEXT STORY