ਸ਼੍ਰੀਨਗਰ— ਬਕਰੀਦ 'ਤ ਕਸ਼ਮੀਰ 'ਚ ਕਿਸੇ ਵੱਡੇ ਹਮਲਿਆ ਦੀ ਕੋਸ਼ਿਸ਼ 'ਚ ਬੈਠੇ ਅੱਤਵਾਦੀ ਦਲਾਂ ਨੂੰ ਫੜਨ ਲਈ ਸੁਰੱਖਿਆ ਫੋਰਸ ਨੇ ਆਪਣੇ ਅਭਿਆਨ ਤੇਜ਼ ਕਰ ਦਿੱਤਾ ਕਸ਼ਮੀਰ 'ਚ ਸਾਰੇ ਮਹੱਤਵਪੂਰਨ ਸਥਾਨਾਂ, ਸੰਵੇਦਨਸ਼ੀਲ ਇਲਾਕਿਆਂ ਅਤੇ ਘੱਟ ਗਿਣਤੀ ਦੀਆਂ ਬਸਤੀਆਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਏਜੰਸੀਆਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਅੱਤਵਾਦੀ ਈਦ 'ਤੇ ਕਸ਼ਮੀਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਦੇ ਹੱਥ ਘਾਟੀ ਦੇ ਉਪਰੀ ਇਲਾਕਿਆਂ 'ਚ ਘੁੰਮ ਰਹੇ ਵਿਦੇਸ਼ੀ ਅੱਤਵਾਦੀਆਂ ਦੀਆਂ ਕੁਝ ਤਸਵੀਰਾਂ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਉਹ ਹੀ ਅੱਤਵਾਦੀ ਹਨ, ਜਿਨ੍ਹਾਂ 'ਤੇ ਉਨ੍ਹਾਂ ਦੇ ਆਕਾਓਂ ਨੇ ਕਸ਼ਮੀਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਜਿੰਮਾ ਸੋਪਿਆ ਹੈ।
ਸੁਰੱਖਿਆ ਫੋਰਸ ਕੋਲ ਸਬੂਤ ਹਨ ਕਿ ਵਿਦੇਸ਼ੀ ਅੱਤਵਾਦੀਆਂ ਦੇ ਦੋ ਦਿਨ ਤੋਂ ਤਿੰਨ ਦਲ ਕਸ਼ਮੀਰ 'ਚ ਵੜ੍ਹ ਚੁੱਕੇ ਹਨ ਅਤੇ ਈਦ 'ਤੇ ਵੱਡੇ ਹਮਲੇ ਕਰਨ ਦੀ ਕੋਸ਼ਿਸ਼ 'ਚ ਹਨ। ਸੂਚਨਾ ਹੈ ਕਿ ਪੁਲਵਾਮਾ ਪੁਲਸ ਲਾਈਨ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਕੁਝ ਸਾਥੀ ਵੀ ਕਸ਼ਮੀਰ 'ਚ ਹੀ ਘੁੰਮ ਰਹੇ ਹਨ। ਲਸ਼ਕਰ ਨੇ ਵੀ ਈਦ 'ਤੇ ਹਮਲਾ ਕਰਨ ਦੀ ਸਾਜਿਸ਼ ਬਣਾਈ ਹੈ। ਹਾਫਿਜ ਸਾਈਦ ਦੇ ਜਵਾਈ ਵਲੀਦ ਦੀ ਗੱਲ ਨੂੰ ਵੀ ਰਿਕਾਰਡ ਕੀਤਾ ਗਿਆ ਹੈ। ਉਸ ਨੇ ਕਸ਼ਮੀਰ 'ਚ ਆਪਣੇ ਸਾਥੀ ਅੱਤਵਾਦੀਆਂ ਨਾਲ ਗੱਲ ਕੀਤੀ ਹੈ ਅਤੇ ਹਮਲੇ ਦੀ ਸਾਜਿਸ਼ ਬਣਾਈ ਹੈ। ਅੱਤਵਾਦੀ ਕਸ਼ਮੀਰ 'ਚ ਹਮਲਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਨਾਲ ਹੀ ਵਿਦੇਸ਼ੀ ਅੱਤਵਾਦੀਆਂ ਦੀ ਤਸਵੀਰਾਂ 'ਤੇ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ।
6 ਮਹੀਨੇ ਤੱਕ ਨਿਪਟਾਏ ਜਾਣ ਦਾਗ਼ੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਅਪਰਾਧਕ ਮਾਮਲੇ- ਸੁਪਰੀਮ ਕੋਰਟ
NEXT STORY