ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਤੋਂ ਕੀ ਬੱਚੇ , ਕੀ ਵੱਡੇ, ਸਾਰੇਡਰੇ ਹੋਏ ਹਨ। ਐਕਸਪਰਟਸ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਜਿਨਾਂ ਦੇ ਸਰੀਰ ਦਾ ਇਮਿਊਨ ਸਿਸਟਮ ਮਜਬੂਤ ਹੈ, ਉਹ ਇਸ ਦਾ ਸਾਹਮਣਾ ਚੰਗੀ ਤਰ੍ਹਾਂ ਕਰ ਸਕਦੇ ਹਨ। ਵੈਸੇ ਇਮਿਊਨ ਸਿਸਟਮ ਜਾਂ 1-2 ਦਿਨ ਜਾਂ 1-2 ਹਫਤਿਆਂ ’ਚ ਮਜਬੂਤ ਨਹੀਂ ਹੁੰਦਾ ਇਸ ਲਈ ਰੋਜ਼ਾਨਾ ਆਪਣੇ ਖਾਣ ਪੀਣ ਅਤੇ ਲਾਈਫ ਸਟਾਈਲ ਨਾਲ ਜੁੜੀਆਂ ਕੁਝ ਜਰੂਰੀ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਕੋਰੋਨਾ ਆਖਰੀ ਵਾਇਰਸ ਨਹੀਂ ਹੈ, ਅੱਗੇ ਵੀ ਕਈ ਜਾਨਲੇਵਾ ਵਾਇਰਸ ਆਉਣਗੇ। ਜਰੂਰੀ ਹੈ ਕਿ ਤੁਸੀਂ ਆਪਣੀ ਇਮਿਊਨਿਟੀ ਵਧਾਓ ਅਤੇ ਖੁਦ ਨੂੰ ਅੰਦਰ ਤੋਂ ਮਜ਼ਬੂਤ ਬਣਾਓ ਤਾਂ ਕਿ ਤੁਸੀਂ ਆਸਾਨੀ ਨਾਲ ਬੀਮਾਰ ਨਾ ਹੋਵੋ।
ਇਨ੍ਹਾਂ ਲੋਕਾਂ ਦੀ ਇਮਊਨਿਟੀ ਹੁੰਦੀ ਹੈ ਕਮਜ਼ੋਰ
ਕਿ਼ਡਨੀ, ਕੈਂਸਰ, ਡਾਇਬਟੀਜ਼ , ਦਿਲ ਦੀਆਂ ਬੀਮਾਰੀਆਂ ਆਦਿ ਦੇ ਮਰੀਜ਼ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਕਿਉਂਕਿ ਅੱਜ ਕੱਲ੍ਹ ਸ਼ੂਗਰ ਦੀ ਬੀਮਾਰੀ ਕਾਫੀ ਕਾਮਨ ਹੈ ਅਤੇ ਲੋਕ ਇਸ ਲਈ ਕਾਫੀ ਲਾਪਰਵਾਹ ਵੀ ਹੁੰਦੇ ਹਨ ਇਸ ਲਈ ਇਨਾਂ ਨੂੰ ਆਪਣੀ ਇਮਿਊਨਿਟੀ ’ਤੇ ਧਿਆਨ ਜਰੂਰਦੇਣਾ ਚਾਹੀਦਾ ਹੈ।
60 ਸਾਲ ਤੋਂ ਜਿਆਦਾ ਉਮਰ ਵਾਲੇ ਬਜ਼ੁਰਗ (ਇਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰਹੋਣਾ ਸ਼ੁਰੂ ਹੋਚੁੱਕਾ ਹੁੰਦਾ ਹੈ। ) ਅਤੇ ਬੱਚੇ (ਇਨ੍ਹਾਂ ਦਾ ਇਮਿਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ) ਕਮਜ਼ੋਰ ਇਮਿਊਨ ਸਿਸਟਮ ਦੇ ਕਾਰਨ ਬੀਮਾਰੀਆਂ ਦਾ ਜਲਦੀ ਸ਼ਿਕਾਰ ਬਣਦੇ ਹਨ। ਬੱਚਿਆਂ ਦੇ ਮਾਮਲੇ ’ਚ ਪੇਂਰੇਟਸ ਨੂੰ ਧਿਆਨ ਦੇਣ ਦੀ ਲੋੜ ਹੁੰਦੀ ਹੈ।
ਇਸ ਦੇ ਸੇਵਨ ਨਾਲ ਬਣੋਗੇ ਅੰਦਰੋਂ ਮਜ਼ਬੂਤ
ਲਸਣ ਕਾਫੀ ਮਾਤਰਾ ’ਚ ਐਂਟੀਆਕਸੀਡੈਂਟ ਬਣਾ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ’ਚ ਅਲਿਸਿਨ ਨਾਂ ਦਾ ਅਜਿਹਾ ਤੱਤ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਇਨਫੈਕਸ਼ਨ ਅਤੇ ਬੈਕਟੀਰੀਆ ਨਾਲ ਲੜਨ ’ਚ ਸਮਰੱਥ ਬਣਾਉਂਦਾ ਹੈ।
ਪਾਲਕ ’ਚ ਫਾਲੇਟ ਨਾਂ ਦਾ ਅਜਿਹਾ ਤੱਤ ਪਾਇਆ ਜਾਂਦਾ ਹੈ ਜੋ ਸਰੀਰ ’ਚ ਨਵੀਂ ਕੋਸ਼ਿਕਾਵਾਂ ਬਣਾਉਣ ਦੇ ਨਾਲ ਕੋਸ਼ਿਕਾਵਾਂ ’ਚ ਮੌਜੂਦ ਡੀ.ਐੱਨ. ਦੀ ਮੁਰੰਮਤ ਦਾ ਵੀ ਕੰਮ ਕਰਦਾ ਹੈ। ਫਾਈਬਰ, ਆਇਰਨ, ਵਿਟਾਮਿਨ ਸੀ, ਸਰੀਰ ਨੂੰ ਹਰ ਤਰ੍ਹਾਂ ਨਾਲ ਸਿਹਤਮੰਦ ਬਣਾਈ ਰੱਖਦੇ ਹੁੰਦੇ ਹਨ।
ਮਸ਼ਰੂਮ ਵਾਈਟ ਬਲੱਡ ਸੈਲਜ ਨੂੰ ਸਰਗਰਮ ਕਰਨ ’ਚ ਸਹਾਇਕ ਹੁੰਦਾ ਹੈ। ਇਸ ਵਿਚ ਸੈਲੇਨੀਅਮ ਨਾਂ ਦਾ ਮਿਨਰਲ, ਐਂਟੀਆਕਸੀਡੈਂਟ ਤੱਤ, ਵਿਟਾਮਿਨ ਬੀ, ਰਿਬੋਫਲੇਬਿਨ ਅਤੇ ਨਾਈਸਨ ਤੱਤ ਪਾਇਆ ਜਾਂਦਾ ਹੈ।
ਠੰਡੀ ਬੋਤਲ ਫਰਿੱਜ਼ ਤੋਂ ਸਿੱਧਾ ਕੱਢ ਕੇ ਪੀਣ ਤੋਂ ਬਚੋ । ਗਰਮੀਆਂ ’ਚ ਘੜੇ ਦਾ ਪਾਣੀ ਅਤੇ ਸਰਦੀਆਂ ’ਚ ਗੁਣਗੁਣਾ ਪਾਣੀ ਬਿਹਤਰ ਬਦਲ ਹੈ। ਜਿਆਦਾ ਠੰਡਾ ਪਾਣੀ ਪੀਣ ਨਾਲ ਗਲੇ ਦੇ ਅੰਦਰ ਮੌਜੂਦ ਮਿਊਸਕ ਖੁਰਦਰੇ ਹੋ ਜਾਂਦੇ ਹਨ। ਇਸ ਨਾਲ ਬੈਕਟੀਰੀਆ ਜਾਂ ਵਾਇਰਸ ਨੂੰ ਸਰੀਰ ਦੇ ਅੰਦਰ ਪਹੁੰਚ ਕੇ ਇੰਫੈਕਸ਼ਨ ਪੈਦਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਇਸ ਲਈ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਲਾਈਫ ਸਟਾਈਲ ’ਚ ਕਰੋ ਬਦਲਾਵ
ਰੋਜ਼ 45 ਮਿੰਟ ਤੋਂ ਇਕ ਘੰਟੇ ਤਕ ਦਾ ਬ੍ਰਿਸਕ ਵਾਕ ਜਾਂ ਫਿਰ ਕੋਈ ਵੀ ਐਰੋਬਿਕਸ ਐਕਸਰਸਾਈਜ਼ ਕਰਨੀ ਚਾਹੀਦੀ ਹੈ।
ਰਾਤ ਨੂੰ ਸੌਂਦੇ ਸਮੇਂ ਗੁਣਗੁਣਾਉਂਦੇ ਪਾਣੀ ਨਾਲ ਗਰਾਰੇ ਕਰੋ। ਦਿਨ ਭਰ ਬਾਹਰ ਰਹਿਣ ਨਾਲ ਵੀ ਵਾਇਰਸ ਦਾ ਬੈਕਟੀਰੀਆ ਨੱਕ ਅਤੇ ਮੂੰਹ ਦੇ ਰਾਹੀਂ ਗਲੇ ਤਕ ਪਹੁੰਚਦਾ ਹੈ। ਉਹ ਗਰਾਰੇ ਨਾਲ ਖਤਮ ਹੋਜਾਵੇਗਾ।
ਯੋਗ ਨੂੰ ਆਪਣੇ ਦਿਨ ਦਾ ਹਿੱਸਾ ਬਣਾਓ ਹਰ ਦਿਨ 15 ਤੋਂ 30 ਮਿੰਟ ਤਕ ਅਨੂਲੋਮ-ਵਿਲੋਮ ਅਤੇ ਸੂਰਜ ਨਮਸਕਾਰ ਕਰਨ ਨਾਲ ਫਾਇਦਾ ਹੁੰਦਾ ਹੈ।
ਲੋੜੀਂਦੀ ਨੀਂਦ ਜਰੂਰ ਲਓ ਆਪਣੀ ਲਾਈਫ ਸਟਾਈਲ ਕਿੰਨੀ ਵੀ ਬਿਜ਼ੀ ਹੋਵੇ , ਨੀਂਦ ਨਾਲ ਸਮਝੌਤਾ ਨਾ ਕਰੋ। ਇਹ ਦੇਖਿਆ ਗਿਆ ਹੈ ਕਿ ਜੋ ਲੋਕ ਲੋੜੀਂਦੀ ਨਹੀਂ ਲੈਂਦੇ ਉਹ ਜ਼ਿਆਦਾ ਬੀਮਾਰ ਹੁੰਦੇ ਹਨ।
ਭਾਰ ਨੂੰ ਕੰਟਰੋਲ ’ਚ ਰੱਖੋ। ਓਵਰਵੇਟ ਹੋਣ ’ਤੇ ਸਰੀਰ ਦੇ ਤੰਤਰ ’ਤੇ ਮਾੜਾ ਅਸਰ ਪਾਉਂਦਾ ਹੈ ਜੋ ਇਮਿਊਨ ਸਿਸਟਮ ਨੂੰ ਕਮਜ਼ੋਰ ਬਣਾਉਂਦਾ ਹੈ।
ਸਮੋਕਿੰਗ ਅਤੇ ਸ਼ਰਾਬ ਪੀਣ ਦੀ ਲੱਤ ਸਰੀਰ ਨੂੰ ਕਈ ਤਰ੍ਹਾਂ ਨਾਲ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਨ੍ਹਾਂ ਸੁਝਾਵਾਂ ਨਾਲ ਵੀ ਵਧੇਗੀ ਇਮਿਊਨਿਟੀ
ਗਿਲੋਈ ਦਾ ਰਸ ਦਾ ਕਾੜਾ
ਕਰੀਬ 4 ਇੰਚ ਦਾ ਗਿਲੋਈ ਦਾ ਤਣਾ ਲਓ। ਉਸ ਨੂੰ ਛੋਟੇ ਛੋਟੇ ਟੁਕੜਿਆਂ ’ਚ ਕੱਟ ਕੇ, ਮਿਕਸੀ ’ਚ ਪੀਸ ਕੇ ਪੇਸਟ ਬਣਾ ਲਓ। ਚਾਰ ਕੱਪ ਪਾਣੀ ’ਚ ਇਕ ਚੌਥਾਈ ਚਮਚ ਹਲਦੀ ਦੇ ਨਾਲ ਉਸ ਪੇਸਟ ਨੂੰ ਉਬਾਲ ਲਓ ਇਹ ਧਿਆਨ ਰੱਖੋ ਕਿ ਢੱਕ ਕੇ ਨਹੀਂ ਉਬਾਲਣਾ ਹੈ। ਜਦ ਉਬਲਦੇ ਹੋਏ ਇਕ ਕੱਪ ਬੱਚ ਜਾਵੇ ਤਾਂ ਉਸ ਵਿਚ ਇਕ ਚੁਟਕੀ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।
ਆਂਵਲੇ ਦਾ ਚੂਰਨ
ਅੱਧਾ ਚਮਚ ਆਂਵਲੇ ਦਾ ਚੂਰਨ ਇਕ ਚਮਚ ਸ਼ਹਿਦ ਨਾਲ ਸਵੇਰੇ ਖਾਲੀ ਪੇਟ ਪੀਣ ਨਾਲ ਫਾਇਦਾ ਹੋਵੇਗਾ। ਇਸ ਨਾਲ ਇਮਿਊਨਿਟੀ ਵੀ ਵਧੇਗੀ ਅਤੇ ਪਾਚਨ ਵੀ ਸਹੀ ਹੋਵੇਗਾ।
ਤ੍ਰਿਫਲਾ ਚੂਰਨ
ਅੱਧਾ ਚਮਚ ਤ੍ਰਿਫਲਾ ਚੂਰਨ ਗੁਣਗੁਣੇ ਪਾਣੀ ਦੇ ਨਾਲ ਸ਼ਾਮ ਨੂੰ ਲਓ।
ਬਿ੍ਰਟਿਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬਿ੍ਰਟੇਨ ਦੇ ਲੋਕ ਆਖ ਰਹੇ ਨੇ 'ਗੋ ਬੈਕ ਟੂ ਇੰਡੀਆ'
NEXT STORY