ਨਵੀਂ ਦਿੱਲੀ-ਦਵਾਈਆਂ ਦੀ ਗੁਣਵੱਤਾ ਦੀ ਸਖ਼ਤ ਜਾਂਚ ਲਈ ਕੇਂਦਰ ਸਰਕਾਰ ਕਾਨੂੰਨ ਬਣਾਏਗੀ। ਸਰਕਾਰ ਡਾਕਟਰੀ ਉਪਕਰਣਾਂ ਤੇ ਸ਼ਿੰਗਾਰ ਸਮੱਗਰੀ ਨੂੰ ਨਿਯਮਤ ਕਰਨ, ਦਵਾਈਆਂ ਦੀ ਗੁਣਵੱਤਾ ਦੀ ਜਾਂਚ ਤੇ ਮਾਰਕੀਟ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਕਾਨੂੰਨ ਤਿਆਰ ਕਰ ਰਹੀ ਹੈ। ਵਿਸ਼ਵ ਸਿਹਤ ਸੰਗਠਨ ਸਮੇਤ ਪੂਰੀ ਦੁਨੀਆ ਦੇ ਸਿਹਤ ਰੈਗੂਲੇਟਰਾਂ ਨੇ ਭਾਰਤੀ ਦਵਾਈਆਂ ਦੀ ਗੁਣਵੱਤਾ ’ਚ ਗੰਭੀਰ ਕਮੀਆਂ ਬਾਰੇ ਵਾਰ-ਵਾਰ ਸ਼ਿਕਾਇਤ ਕੀਤੀ। ਨਾਲ ਹੀ ਚਿੰਤਾ ਵੀ ਪ੍ਰਗਟ ਕੀਤੀ। ਇਸੇ ਕਾਰਨ ਕਾਨੂੰਨ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ।
ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਡਾ. ਰਾਜੀਵ ਰਘੂਵੰਸ਼ੀ ਨੇ ਕੇਂਦਰੀ ਸਿਹਤ ਮੰਤਰਾਲਾ ਦੀ ਇਕ ਉੱਚ-ਪੱਧਰੀ ਮੀਟਿੰਗ ’ਚ ‘ਡਰੱਗਜ਼, ਮੈਡੀਕਲ ਡਿਵਾਈਸਿਜ਼ ਤੇ ਸ਼ਿੰਗਾਰ ਸਮੱਗਰੀ ਐਕਟ 2025’ ਦਾ ਖਰੜਾ ਪੇਸ਼ ਕੀਤਾ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਨੇ ਕੀਤੀ।
BSNL ਦਾ ਦੀਵਾਲੀ ਤੋਹਫਾ : 1 ਰੁਪਏ 'ਚ ਦੇ ਰਿਹੈ 60GB ਡਾਟਾ, ਅਨਲਿਮਟਿਡ ਕਾਲਿੰਗ ਤੇ ਫ੍ਰੀ ਸਿਮ
NEXT STORY