ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ (ਈ. ਐੱਸ. ਐੱਮ.) ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਵਿਚ 100 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸੋਧੀਆਂ ਦਰਾਂ 1 ਨਵੰਬਰ, 2025 ਤੋਂ ਪੇਸ਼ ਅਰਜ਼ੀਆਂ ’ਤੇ ਲਾਗੂ ਹੋਣਗੀਆਂ, ਜਿਸਦਾ ਸਾਲਾਨਾ ਵਿੱਤੀ ਪ੍ਰਭਾਵ ਲੱਗਭਗ 257 ਕਰੋੜ ਰੁਪਏ ਹੋਵੇਗਾ।
ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਮਿਲਣ ਵਾਲੀ ਵਿੱਤੀ ਮਦਦ ਕੇਂਦਰੀ ਫੌਜੀ ਬੋਰਡ ਰਾਹੀਂ ਸਾਬਕਾ ਫੌਜੀ ਕਲਿਆਣ ਵਿਭਾਗ ਵੱਲੋਂ ਲਾਗੂ ਯੋਜਨਾਵਾਂ ਦੇ ਤਹਿਤ ਪ੍ਰਦਾਨ ਕੀਤੀ ਜਾਂਦੀ ਹੈ। ਰੱਖਿਆ ਮੰਤਰੀ ਨੇ ਗਰੀਬੀ ਗ੍ਰਾਂਟ ਨੂੰ ਪ੍ਰਤੀ ਲਾਭਪਾਤਰੀ 4,000 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ। ਜਿਸ ਨਾਲ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ ਗੈਰ-ਪੈਨਸ਼ਨਭੋਗੀ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ, ਜਿਨ੍ਹਾਂ ਦੀ ਕੋਈ ਨਿਯਮਤ ਆਮਦਨ ਨਹੀਂ ਹੈ, ਉਮਰ ਭਰ ਨਿਰੰਤਰ ਸਹਾਇਤਾ ਮਿਲ ਸਕੇਗੀ।
ਸਿੱਖਿਆ ਗ੍ਰਾਂਟ ਨੂੰ 2 ਆਸ਼ਰਿਤ ਬੱਚਿਆਂ (ਪਹਿਲੀ ਜਮਾਤ ਤੋਂ ਗ੍ਰੈਜੂਏਸ਼ਨ ਤੱਕ) ਜਾਂ ਦੋ ਸਾਲਾਂ ਦਾ ਪੋਸਟ ਗ੍ਰੈਜੂਏਟ ਕੋਰਸ ਕਰ ਰਹੀਆਂ ਵਿਧਵਾਵਾਂ ਲਈ 1,000 ਰੁਪਏ ਤੋਂ ਵਧਾ ਕੇ 2,000 ਰੁਪਏ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। ਵਿਆਹ ਗ੍ਰਾਂਟ ਪ੍ਰਤੀ ਲਾਭਪਾਤਰੀ 50,000 ਤੋਂ ਵਧਾ ਕੇ 100,000 ਰੁਪਏ ਕਰ ਦਿੱਤੀ ਗਈ ਹੈ।
ਦਵਾਈਆਂ ਦੀ ਗੁਣਵੱਤਾ ਦੀ ਸਖ਼ਤ ਜਾਂਚ ਲਈ ਕੇਂਦਰ ਸਰਕਾਰ ਬਣਾਏਗੀ ਕਾਨੂੰਨ
NEXT STORY