ਨਵੀਂ ਦਿੱਲੀ- ਭਾਰਤ 'ਚ 5 ਕਰੋੜ ਤੋਂ ਵਧ ਭਾਰਤੀਆਂ ਕੋਲ ਹੱਥ ਧੋਣ ਦੀ ਠੀਕ ਵਿਵਸਥਾ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਣ ਅਤੇ ਉਨ੍ਹਾਂ ਵਲੋਂ ਦੂਜਿਆਂ ਤੱਕ ਇਫੈਕਸ਼ਨ ਫੈਲਾਉਣ ਦਾ ਜ਼ੋਖਮ ਬਹੁਤ ਵਧ ਹੈ। ਅਮਰੀਕਾ 'ਚ ਵਾਸ਼ਿੰਗਟਨ ਯੂਨੀਵਰਸਿਟੀ 'ਚ ਇੰਸਟੀਚਿਊਟ ਆਫ ਹੈਲਥ ਮੈਟ੍ਰਿਕਸ ਐਂਡ ਇਵੇਲਊਏਸ਼ਨ (ਆਈ.ਐੱਚ.ਐੱਮ.ਈ.) ਦੇ ਸੋਧਕਰਤਾਵਾਂ ਨੇ ਕਿਹਾ ਕਿ ਹੇਠਲੇ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਦੇ 2 ਅਰਬ ਤੋਂ ਵਧ ਲੋਕਾਂ 'ਚ ਸਾਬਣ ਅਤੇ ਸਾਫ਼ ਪਾਣੀ ਦੀ ਉਪਲੱਬਧਤਾ ਨਹੀਂ ਹੋਣ ਕਾਰਨ ਅਮੀਰ ਦੇਸ਼ਾਂ ਦੇ ਲੋਕਾਂ ਦੀ ਤੁਲਨਾ 'ਚ ਇਨਫੈਕਸ਼ਨ ਫੈਲਣ ਦਾ ਜ਼ੋਖਮ ਵਧ ਹੈ। ਇਹ ਗਿਣਤੀ ਦੁਨੀਆ ਦੀ ਆਬਾਦੀ ਦਾ ਇਕ ਚੌਥਾਈ ਹੈ। ਇਕ ਅਧਿਐਨ ਅਨੁਸਾਰ ਉਪ ਸਹਾਰਾ ਅਫਰੀਕਾ ਅਤੇ ਓਸੀਆਨਾ ਦੇ 50 ਫੀਸਦੀ ਤੋਂ ਵਧ ਲੋਕਾਂ ਨੂੰ ਚੰਗੀ ਤਰ੍ਹਾਂ ਹੱਥ ਧੋਣ ਦੀ ਸਹੂਲਤ ਨਹੀਂ ਹੈ।
ਆਈ.ਐੱਚ.ਐੱਮ.ਈ. ਦੇ ਪ੍ਰੋਫੈਸਰ ਮਾਈਕਲ ਬ੍ਰਾਊਏਰ ਨੇ ਕਿਹਾ,''ਕੋਵਿਡ-19 ਇਨਫੈਕਸ਼ਨ ਨੂੰ ਰੋਕਣ ਦੇ ਮਹੱਤਵਪੂਰਨ ਉਪਾਵਾਂ 'ਚ ਹੱਥ ਧੋਣਾ ਇਕ ਮਹੱਤਵਪੂਰਨ ਉਪਾਅ ਹੈ। ਇਹ ਨਿਰਾਸ਼ਾਜਨਕ ਹੈ ਕਿ ਕਈ ਦੇਸ਼ਾਂ 'ਚ ਇਹ ਉਪਲੱਬਧ ਨਹੀਂ ਹੈ। ਉਨ੍ਹਾਂ ਦੇਸ਼ਾਂ 'ਚ ਸਿਹਤ ਦੇਖਭਾਲ ਸਹੂਲਤ ਵੀ ਸੀਮਿਤ ਹੈ।'' ਸੋਧ 'ਚ ਪਤਾ ਲੱਗਾ ਕਿ 46 ਦੇਸ਼ਾਂ 'ਚ ਅੱਧੇ ਤੋਂ ਵਧ ਆਬਾਦੀ ਕੋਲ ਸਾਬਣ ਅਤੇ ਸਾਫ਼ ਪਾਣੀ ਦੀ ਉਪਲੱਬਧਤਾ ਨਹੀਂ ਹੈ। ਇਸ ਅਨੁਸਾਰ ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਨਾਈਜ਼ੀਰੀਆ, ਈਥੋਪੀਆ, ਕਾਂਗੋ ਅਤੇ ਇੰਡੋਨੇਸ਼ੀਆ 'ਚੋਂ ਹਰੇਕ 'ਚ 5 ਕਰੋੜ ਤੋਂ ਵਧ ਲੋਕਾਂ ਕੋਲ ਹੱਥ ਧੋਣ ਦੀ ਸਹੂਲਤ ਨਹੀਂ ਹੈ। ਬ੍ਰਾਉਏਰ ਨੇ ਕਿਹਾ,''ਹੈਂਡ ਸੈਨੇਟਾਈਜ਼ਰ ਵਰਗੀਆਂ ਚੀਜ਼ਾਂ ਤਾਂ ਅਸਥਾਈ ਵਿਵਸਥਾ ਹੈ। ਹੱਥ ਧੋਣ ਦੀ ਉੱਚਿਤ ਵਿਵਸਥਾ ਨਹੀਂ ਹੋਣ ਕਾਰਨ ਹਰ ਸਾਲ 700,000 ਤੋਂ ਵਧ ਲੋਕਾਂ ਦੀ ਮੌਤ ਹੋ ਜਾਂਦੀ ਹੈ।''
ਦਿੱਲੀ ਦੇ ਮੰਡੋਲੀ ਜੇਲ ਦੇ ਡਿਪਟੀ ਸੁਪਰਡੈਂਟ ਕੋਰੋਨਾ ਪਾਜ਼ੇਟਿਵ
NEXT STORY