ਨਵੀਂ ਦਿੱਲੀ- ਗ੍ਰਹਿ ਮੰਤਰਾਲਾ ਨੇ ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜ਼ੀਆਂ ’ਤੇ ਜਲਦ ਫ਼ੈਸਲਿਆਂ ਲਈ ਵੀਜ਼ੇ ਦੀ ਨਵੀਂ ਸ਼੍ਰੇਣੀ ਦਾ ਮੰਗਲਵਾਰ ਨੂੰ ਐਲਾਨ ਕੀਤਾ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਜਮਾਉਣ ਦੇ 2 ਦਿਨ ਬਾਅਦ ਇਹ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ,‘‘ਗ੍ਰਹਿ ਮੰਤਰਾਲਾ ਨੇ ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵੀਜ਼ਾ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਭਾਰਤ ’ਚ ਪ੍ਰਵੇਸ਼ ਲਈ ਵੀਜ਼ਾ ਅਰਜ਼ੀਆਂ ’ਤੇ ਜਲਦ ਫ਼ੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ।’’
ਇਹ ਵੀ ਪੜ੍ਹੋ : 64 ਦੇਸ਼ਾਂ ਨੇ ਅਫਗਾਨਿਸਤਾਨ ਛੱਡਣ ਦੇ ਇੱਛੁਕ ਲੋਕਾਂ ਦੀ ਸੁਰੱਖਿਅਤ ਰਵਾਨਗੀ ਦਾ ਦਿੱਤਾ ਸੱਦਾ
ਹਜ਼ਾਰਾਂ ਅਫ਼ਗਾਨ ਨਾਗਰਿਕ ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ ’ਤੇ ਇਕੱਠੇ ਹੋਏ ਅਤੇ ਉਨ੍ਹਾਂ ’ਚੋਂ ਕੁਝ ਤਾਲਿਬਾਨ ਤੋਂ ਬਚ ਕੇ ਦੌੜਨ ਲਈ ਇੰਨੇ ਪਰੇਸ਼ਾਨ ਸਨ ਕਿ ਉਹ ਫ਼ੌਜ ਦੇ ਜਵਾਨ ’ਤੇ ਚੜ੍ਹ ਗਏ ਅਤੇ ਜਦੋਂ ਉਸ ਨੇ ਉਡਾਣ ਭਰੀ ਤਾਂ ਹੇਠਾਂ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਅਰਾਜਕਤਾ ਦੀ ਸਥਿਤੀ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗਨੀ ਦੀ ਆਲੋਚਨਾ ਵਾਲੇ ਟਵੀਟ ’ਤੇ ਅਫ਼ਗਾਨ ਦੂਤਘਰ ਦੇ ਅਧਿਕਾਰੀ ਦੀ ਸਫ਼ਾਈ- ਅਕਾਊਂਟ ਹੈੱਕ ਹੋਇਆ ਸੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਅਫਗਾਨਿਸਤਾਨ ’ਚ ਫਸੇ 120 ਭਾਰਤੀ ਅਧਿਕਾਰੀਆਂ ਨਾਲ ਹਵਾਈ ਫ਼ੌਜ ਦੇ ਜਹਾਜ਼ ਨੇ ਭਰੀ ਉਡਾਣ
NEXT STORY