ਨਵੀਂ ਦਿੱਲੀ- ਭਾਰਤ ਵਿਚ ਹਰ ਪੰਜ 'ਚੋਂ ਇਕ ਬੱਚੇ ਦਾ ਜਨਮ ਅਪਰੇਸ਼ਨ ਰਾਹੀਂ ਹੁੰਦਾ ਹੈ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਸਰਜਰੀਆਂ ਸਰਕਾਰੀ ਸਿਹਤ ਕੇਂਦਰਾਂ ਦੇ ਮੁਕਾਬਲੇ ਨਿੱਜੀ ਸਿਹਤ ਕੇਂਦਰਾਂ ਵਿਚ ਕੀਤੀਆਂ ਜਾਂਦੀਆਂ ਹਨ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ‘ਦਿ ਲੈਂਸੇਟ ਰੀਜਨਲ ਹੈਲਥ-ਸਾਊਥ ਈਸਟ ਏਸ਼ੀਆ ਜਰਨਲ’ 'ਚ ਪ੍ਰਕਾਸ਼ਿਤ ਇਸ ਅਧਿਐਨ 'ਚ ਨਵੀਂ ਦਿੱਲੀ ਸਥਿਤ ‘ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ’ ਦੇ ਖੋਜਕਰਤਾਵਾਂ ਨੇ ਨੈਸ਼ਨਲ ਫੈਮਿਲੀ ਹੈਲਥ ਸਰਵੇ (2019-2021) ਦੇ ਪੰਜਵੇਂ ਦੌਰ 'ਚ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 15-49 ਸਾਲ ਦੀਆਂ 7.2 ਲੱਖ ਤੋਂ ਵੱਧ ਔਰਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਵੱਖ-ਵੱਖ ਸੂਬਿਆਂ 'ਚ 'ਸੀਜ਼ੇਰੀਅਨ' ਜਾਂ 'ਸੀ-ਸੈਕਸ਼ਨ' ਜਣੇਪੇ ਦੀ ਦਰ 'ਚ ਕਾਫ਼ੀ ਅੰਤਰ ਸੀ, "ਨਾਗਾਲੈਂਡ 'ਚ ਇਹ 5.2 ਫ਼ੀਸਦੀ ਹੈ, ਉੱਥੇ ਹੀ ਤੇਲੰਗਾਨਾ 'ਚ 60.7 ਫੀਸਦੀ ਤੱਕ ਹੈ।''
ਇਹ ਵੀ ਪੜ੍ਹੋ : ਕੀ ਤੁਹਾਡੇ ਵੀ ਪੇਟ 'ਚ ਹੁੰਦੀ ਹੈ ਗੁੜ-ਗੁੜ? ਨਜ਼ਰਅੰਦਾਜ ਕਰਨਾ ਪੈ ਸਕਦਾ ਭਾਰੀ
ਅਧਿਐਨਕਰਤਾਵਾਂ ਨੇ ਪਾਇਆ ਕਿ ਇਹ ਸਹੂਲਤਾਂ ਸਰਕਾਰੀ ਕੇਂਦਰਾਂ ਦੀ ਤੁਲਨਾ 'ਚ ਨਿੱਜੀ ਸਿਹਤ ਦੇਖਭਾਲ ਯੂਨਿਟਾਂ 'ਚ ਵੱਧ ਸੀ। ਖੋਜਕਰਤਾਵਾਂ ਨੇ ਕਿਹਾ,''ਅਧਿਐਨ ਤੋਂ ਇਹ ਨਤੀਜਾ ਨਿਕਲਿਆ ਹੈ ਕਿ ਭਾਰਤ 'ਚ ਉੱਚ ਆਮਦਨ ਅਤੇ ਘੱਟ ਆਮ ਆਮਦਨ ਵਰਗ 'ਚ ਸਰਕਾਰੀ ਕੇਂਦਰਾਂ ਦੀ ਤੁਲਨਾ 'ਚ ਨਿੱਜੀ ਕੇਂਦਰਾਂ 'ਤੇ ਸੀਜ਼ੇਰੀਅਨ ਜਣੇਪਾ ਕਰਵਾਉਣ ਦੀ ਵੱਧ ਸੰਭਾਵਨਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕਾਂ 'ਚ ਤੇਜ਼ੀ ਨਾਲ ਵਧ ਰਹੀ ਹੈ ਫਰੋਜ਼ਨ ਸਨੈਕਸ ਦੀ ਲੋਕਪ੍ਰਿਅਤਾ, ਰਿਪੋਰਟ ਨੇ ਕੀਤਾ ਦਾਅਵਾ
NEXT STORY