ਨਵੀਂ ਦਿੱਲੀ- ਭਾਰਤ ਨੇ ਸ਼ੁੱਕਰਵਾਰ ਨੂੰ ਚੀਨ ਨਾਲ 11ਵੇਂ ਦੌਰ ਦੀ ਫ਼ੌਜ ਵਾਰਤਾ 'ਚ ਪੂਰਬੀ ਲੱਦਾਖ ਦੇ ਹੌਟ ਸਪ੍ਰਿੰਗ, ਗੋਗਰਾ ਅਤੇ ਦੇਪਸਾਂਗ ਵਰਗੇ ਗਤੀਰੋਧ ਵਾਲੇ ਬਾਕੀ ਹਿੱਸਿਆਂ 'ਚ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਜਲਦ ਅੱਗੇ ਵਧਾਉਣ 'ਤੇ ਜ਼ੋਰ ਦਿੱਤਾ। ਸੂਤਰਾਂ ਨੇ ਇਸ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੂਰਬੀ ਲੱਦਖ 'ਚ ਅਸਲ ਕੰਟਰੋਲ ਰੇਖਆ (ਐੱਲ.ਏ.ਸੀ.) 'ਤੇ ਭਾਰਤੀ ਖੇਤਰ 'ਚ ਚੁਸ਼ੁਲ ਸਰਹੱਦ ਖੇਤਰ 'ਤੇ ਸਵੇਰੇ ਕਰੀਬ 10.30 ਵਜੇ ਕੋਰ ਕਮਾਂਡਰ ਪੱਧਰ ਦੀ 11ਵੇਂ ਦੌਰ ਦੀ ਬੈਠਕ ਸ਼ੁਰੂ ਹੋਈ ਅਤੇ ਰਾਤ ਕਰੀਬ 10 ਵਜੇ ਤੱਕ ਇਹ ਗੱਲਬਾਤ ਜਾਰੀ ਸੀ। ਭਾਰਤੀ ਵਫ਼ਦ ਨੇ ਜਲਦ ਤੋਂ ਜਲਦ ਗਤੀਰੋਧ ਵਾਲੇ ਬਾਕੀ ਸਥਾਨਾਂ ਤੋਂ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ। 10ਵੇਂ ਦੌਰ ਦੀ ਫ਼ੌਜ ਵਾਰਤਾ 20 ਫਰਵਰੀ ਨੂੰ ਹੋਈ ਸੀ। ਇਸ ਤੋਂ 2 ਦਿਨ ਪਹਿਲਾਂ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਆਪਣੇ-ਆਪਣੇ ਫ਼ੌਜੀ ਅਤੇ ਹਥਿਆਰਾਂ ਨੂੰ ਪਿੱਛੇ ਹਟਾਉ 'ਤੇ ਰਾਜ਼ੀ ਹੋਈਆਂ ਸਨ। ਇਹ ਗੱਲਬਾਤ ਕਰੀਬ 16 ਘੰਟੇ ਚੱਲੀ ਸੀ।
ਇਹ ਵੀ ਪੜ੍ਹੋ : ਭਾਰਤ ਅਤੇ ਚੀਨ ਵਿਚਾਲੇ 11ਵੇਂ ਦੌਰ ਦੀ ਗੱਲਬਾਤ ਅੱਜ, ਇਨ੍ਹਾਂ ਮੁੱਦਿਆਂ 'ਤੇ ਹੋ ਸਕਦੀ ਹੈ ਚਰਚਾ
ਸ਼ੁੱਕਰਵਾਰ ਨੂੰ ਸ਼ੁਰੂ ਹੋਈ ਗੱਲਬਾਤ 'ਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀ.ਜੀ. ਕੇ. ਮੇਨਨ ਨੇ ਕੀਤੀ ਸੀ। ਪਿਛਲੇ ਮਹੀਨੇ ਥਲ ਸੈਨਾ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਕਿਹਾ ਸੀ ਕਿ ਪੈਂਗੋਂਗ ਝੀਲ ਦੇ ਨੇੜੇ-ਤੇੜੇ ਦੇ ਇਲਾਕਿਆਂ ਤੋਂ ਫ਼ੌਜੀਆਂ ਦੇ ਪਿੱਛੇ ਹਟਣ ਨਾਲ ਭਾਰਤ ਨੂੰ ਖਤਰਾ ਘੱਟ ਤਾਂ ਹੋਇਆ ਹੈ ਪਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ। ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਪਿਛਲੇ ਸਾਲ ਪੈਂਗੋਂਗ ਝੀਲ ਦੇ ਨੇੜੇ-ਤੇੜੇ ਹੋਈ ਹਿੰਸਕ ਝੜਪ ਕਾਰਨ ਗਤੀਰੋਧ ਪੈਦਾ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਪੱਖਾਂ ਨੇ ਹੌਲੀ-ਹੌਲੀ ਆਪਣੇ ਹਜ਼ਾਰਾਂ ਫ਼ੌਜੀਆਂ ਦੀ ਉਸ ਇਲਾਕੇ 'ਚ ਤਾਇਨਾਤੀ ਕੀਤੀ ਸੀ। ਕਈ ਦੌਰ ਦੀ ਫ਼ੌਜ ਅਤੇ ਸਿਆਸੀ ਪੱਧਰ ਦੀ ਗੱਲਬਾਤ ਤੋਂ ਬਾਅਦ ਦੋਹਾਂ ਪੱਖਾਂ ਨੇ ਫਰਵਰੀ 'ਚ ਪੈਂਗੋਂਗ ਢੀਲ ਦੇ ਉੱਤਰੀ ਅਤੇ ਦੱਖਣੀ ਹਿੱਸੇ ਤੋਂ ਫ਼ੌਜੀਆਂ ਅਤੇ ਹਥਿਆਰਾਂ ਨੂੰ ਪੂਰੀ ਤਰ੍ਹਾਂ ਪਿੱਛੇ ਹਟਾਉਣ 'ਤੇ ਸਹਿਮਤੀ ਜਤਾਈ ਸੀ।
ਇਹ ਵੀ ਪੜ੍ਹੋ : ਭਾਰਤ ਨੂੰ ਪੂਰਬੀ ਲੱਦਾਖ ’ਚ ਸੰਘਰਸ਼ ਵਾਲੇ ਖੇਤਰਾਂ ਤੋਂ ਫੌਜ ਦੇ ਪਿੱਛੇ ਹਟਣ ਦੀ ਉਮੀਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਟੀਕਾ ਮਹਾਉਤਸਵ ਦੌਰਾਨ ਟੀਕਾਕਰਨ ਨੂੰ ਦੁਗਣਾ ਕਰਨ ਪੰਜਾਬ ਤੇ ਹਰਿਆਣਾ
NEXT STORY