ਕੋਚੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 10 ਸਾਲ ਪਹਿਲਾਂ ਤੱਕ ਜਹਾਜ਼ਾਂ ਨੂੰ ਬੰਦਰਗਾਹਾਂ ’ਤੇ ਲੰਬੇ ਸਮੇ ਤਕ ਉਡੀਕ ਕਰਨੀ ਪੈਂਦੀ ਸੀ। ਮਾਲ ਉਤਾਰਨ ’ਚ ਕਾਫੀ ਸਮਾਂ ਲੱਗਦਾ ਸੀ ਪਰ ਅੱਜ ਸਥਿਤੀ ਬਦਲ ਗਈ ਹੈ। ਜਹਾਜ਼ਾਂ ਦੇ ‘ਟਰਨ-ਅਰਾਊਂਡ’ ਸਮੇ ਦੇ ਮਾਮਲੇ ਵਿੱਚ ਭਾਰਤ ਨੇ ਬਹੁਤ ਸਾਰੇ ਵਿਕਸਤ ਦੇਸ਼ਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
ਮੋਦੀ ਨੇ ਕੋਚੀਨ ਸ਼ਿਪਯਾਰਡ ਲਿਮਟਿਡ ਵਿਖੇ ਮੁੱਖ ਰਣਨੀਤਕ ਪਹਿਲਕਦਮੀਆਂ ਸਮੇਤ 4,000 ਕਰੋੜ ਰੁਪਏ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਪਿੱਛੋਂ ਇਹ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ ਦੇ ਦੱਖਣੀ ਖੇਤਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਅੱਜ ਸਥਿਤੀ ਬਦਲ ਗਈ ਹੈ।
ਅੰਮ੍ਰਿਤ ਕਾਲ ’ਚ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਯਾਤਰਾ ’ਚ ਹਰ ਸੂਬੇ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਮੋਦੀ ਨੇ ਪਹਿਲੇ ਸਮਿਆਂ ’ਚ ਭਾਰਤ ਦੀ ਖੁਸ਼ਹਾਲੀ ’ਚ ਬੰਦਰਗਾਹਾਂ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਭਾਰਤ ਨਵੇਂ ਕਦਮ ਚੁੱਕ ਰਿਹਾ ਹੈ। ਉਹ ਵਿਸ਼ਵ ਪੱਧਰ ’ਤੇ ਮੋਹਰੀ ਬਣ ਰਿਹਾ ਹੈ। ਵਪਾਰ ਦਾ ਵੱਡਾ ਕੇਂਦਰ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਸਰਕਾਰ ਕੋਚੀ ਵਰਗੇ ਬੰਦਰਗਾਹ ਸ਼ਹਿਰਾਂ ਦੀ ਮਜ਼ਬੂਤੀ ਨੂੰ ਸੁਧਾਰਨ ਵਿੱਚ ਰੁੱਝੀ ਹੋਈ ਹੈ। ਸਭ ਤੋਂ ਵੱਡੀ ‘ਡਰਾਈ ਡੌਕ’ ਜੋ ਕੋਚੀ ਨੂੰ ਮਿਲੀ ਹੈ, ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਹਾਜ਼ ਨਿਰਮਾਣ, ਜਹਾਜ਼ ਦੀ ਮੁਰੰਮਤ ਅਤੇ ਐੱਲ. ਪੀ. ਜੀ. ਦੀ ਦਰਾਮਦ ਟਰਮੀਨਲ ਵਰਗੇ ਹੋਰ ਪ੍ਰੋਜੈਕਟ ਵੀ ਕੇਰਲ ਅਤੇ ਦੇਸ਼ ਦੇ ਦੱਖਣੀ ਖੇਤਰ ’ਚ ਵਿਕਾਸ ਨੂੰ ਤੇਜ਼ ਕਰਨਗੇ।
ਪ੍ਰਧਾਨ ਮੰਤਰੀ ਨੇ ਪਿਛਲੇ 10 ਸਾਲਾਂ ਵਿੱਚ ਬੰਦਰਗਾਹਾਂ, ਸ਼ਿਪਿੰਗ ਅਤੇ ਜਲ ਮਾਰਗਾਂ ਦੇ ਖੇਤਰ ਵਿੱਚ ਕੀਤੇ ਗਏ ਸੁਧਾਰਾਂ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਇਸ ਨਾਲ ਭਾਰਤ ਦੀਆਂ ਬੰਦਰਗਾਹਾਂ ਵਿੱਚ ਨਵਾਂ ਨਿਵੇਸ਼ ਆਇਆ ਹੈ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਸਮੁੰਦਰੀ ਜਹਾਜ਼ਾਂ ਨਾਲ ਸਬੰਧਤ ਨਿਯਮਾਂ ਵਿੱਚ ਸੁਧਾਰ ਕਾਰਨ ਦੇਸ਼ ’ਚ ਸਮੁੰਦਰੀ ਜਹਾਜ਼ਾਂ ਦੀ ਗਿਣਤੀ ਵਿੱਚ 140 ਫੀਸਦੀ ਦਾ ਵਾਧਾ ਹੋਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗੁਜਰਾਤ ’ਚ ਹੋਵੇਗਾ ਫਿਲਮਫੇਅਰ ਐਵਾਰਡ ਸਮਾਰੋਹ, ਕਾਂਗਰਸ ਨੇ ਕੀਤਾ ਵਿਰੋਧ
NEXT STORY