ਮੋਦੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਕੀਤੇ ਪ੍ਰਭਾਵਸ਼ਾਲੀ ਕੰਮਾਂ ਨੇ ਨਵੇਂ ਭਾਰਤ ਦੀ ਇਕ ਮਜ਼ਬੂਤ ਪਛਾਣ ਬਣਾਈ ਹੈ। ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਇੰਨਾ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਦਾ ਸਬੂਤ ਹਰ ਗੁਜ਼ਰਦੇ ਸਾਲ ਦੇ ਨਾਲ ਬਜਟ ’ਚ ਬੁਨਿਆਦੀ ਢਾਂਚੇ ’ਤੇ ਸਰਕਾਰੀ ਨਿਵੇਸ਼ ’ਚ ਵਾਧਾ ਹੈ।
ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿਚ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਸਿਰਫ਼ ਅੰਕੜਿਆਂ ਵਿਚ ਹੀ ਨਹੀਂ ਸਗੋਂ ਅੱਖਾਂ ਨਾਲ ਵੀ ਦਿਖਾਈ ਦਿੰਦੀਆਂ ਹਨ। ਵਿਕਾਸ ਲਈ, ਮੋਦੀ ਸਰਕਾਰ ਦਾ ਸਭ ਤੋਂ ਵੱਡਾ ਫੋਕਸ ਸੜਕਾਂ, ਰਾਜਮਾਰਗਾਂ, ਰੇਲਵੇ, ਹੋਰ ਲੌਜਿਸਟਿਕ ਸਿਸਟਮ, ਬਿਜਲੀ, ਹਵਾਈ ਅੱਡਿਆਂ, ਬੰਦਰਗਾਹਾਂ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਵਿਸਥਾਰ ’ਤੇ ਰਿਹਾ ਹੈ ਅਤੇ ਇਹ ਭਵਿੱਖ ਵਿਚ ਵੀ ਜਾਰੀ ਰਹੇਗਾ।
ਮੋਦੀ ਸਰਕਾਰ ਨੇ ਇਸ ਸਾਲ ਪੂੰਜੀਗਤ ਖਰਚ ਲਈ 11,11,111 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਕਿ ਸਾਡੇ ਜੀ. ਡੀ. ਪੀ. ਦਾ 3.4 ਫੀਸਦੀ ਹੈ। 2014 ਤੋਂ ਸੜਕੀ ਆਵਾਜਾਈ ਅਤੇ ਹਾਈਵੇਅ ਬਜਟ ਅਲਾਟਮੈਂਟ ਵਿਚ 500 ਫੀਸਦੀ ਵਾਧਾ, 2020-21 ਵਿਚ ਹਾਈਵੇਅ ਨਿਰਮਾਣ ਦੀ ਗਤੀ 37 ਕਿਲੋਮੀਟਰ ਪ੍ਰਤੀ ਦਿਨ, ਨੈਸ਼ਨਲ ਹਾਈਵੇਅ (ਐੱਨ. ਐੱਚ.) ਨੈੱਟਵਰਕ 2014 ਵਿਚ 91,287 ਕਿਲੋਮੀਟਰ ਤੋਂ ਵਧ ਕੇ 2023 ਤੱਕ 1,46,145 ਕਿਲੋਮੀਟਰ, 4-ਲੇਨ ਐੱਨ. ਐੱਚ. ਦੀ ਲੰਬਾਈ 2014 ਵਿਚ 18,387 ਕਿਲੋਮੀਟਰ ਤੋਂ 2.5 ਗੁਣਾ ਵਧ ਕੇ ਨਵੰਬਰ 2023 ਤੱਕ 46,179 ਕਿਲੋਮੀਟਰ ਹੋ ਜਾਣਾ, ਬੁਨਿਆਦੀ ਢਾਂਚੇ ਦੇ ਸਸ਼ਕਤੀਕਰਨ ਪ੍ਰਤੀ ਮੋਦੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।
2014 ਤੋਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ 3.74 ਲੱਖ ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਅਤੇ ਮੋਦੀ ਸਰਕਾਰ ਨੇ 100 ਤੋਂ ਵੱਧ ਵੰਦੇ ਭਾਰਤ ਰੇਲ ਗੱਡੀਆਂ ਵੀ ਚਲਾਈਆਂ। ਰੇਲਵੇ ਸਟੇਸ਼ਨਾਂ ਦੇ ਵਿਕਾਸ ਅਤੇ ਆਧੁਨਿਕੀਕਰਨ ਲਈ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 1318 ਸਟੇਸ਼ਨਾਂ ਨੂੰ ਮੁੜ ਵਿਕਾਸ ਲਈ ਚੁਣਿਆ ਗਿਆ। ਲਗਭਗ 62,000 ਰੂਟ ਕਿਲੋਮੀਟਰ ਦੇ ਬ੍ਰੌਡ ਗੇਜ ਨੈੱਟਵਰਕ ਦਾ ਬਿਜਲੀਕਰਨ ਕੀਤਾ ਗਿਆ ਹੈ, ਜੋ ਕਿ ਭਾਰਤੀ ਰੇਲਵੇ ਦੇ ਕੁੱਲ ਬ੍ਰੌਡ ਗੇਜ ਰੂਟਾਂ (65,556 ਆਰ. ਕੇ. ਐੱਮ.) ਦਾ ਲਗਭਗ 94 ਫੀਸਦੀ ਹੈ।
2014 ਤੱਕ ਸਿਰਫ਼ 21,801 ਕਿ. ਮੀ. ਬ੍ਰੌਡ ਗੇਜ ਨੈੱਟਵਰਕ ਦਾ ਬਿਜਲੀਕਰਨ ਕੀਤਾ ਗਿਆ ਸੀ। ਮੈਟਰੋ ਦੀ ਗੱਲ ਕਰੀਏ ਤਾਂ 2014 ਵਿਚ 248 ਕਿ. ਮੀ. ਤੋਂ ਵਧ ਕੇ 2024 ਵਿਚ 1000 ਕਿਲੋਮੀਟਰ ਤੱਕ ਮੈਟਰੋ ਨੈੱਟਵਰਕ ਦਾ ਹੁਣ ਤੱਕ ਵਿਸਥਾਰ ਹੋ ਚੁੱਕਾ ਹੈ ਜਿਸ ਨਾਲ ਹਰ ਰੋਜ਼ 1 ਕਰੋੜ ਤੋਂ ਵੱਧ ਯਾਤਰੀਆਂ ਨੂੰ ਫਾਇਦਾ ਹੋ ਰਿਹਾ ਹੈ।
2014 ਵਿਚ ਸਿਰਫ਼ 5 ਸ਼ਹਿਰਾਂ ਤੋਂ ਅੱਜ 21 ਸ਼ਹਿਰਾਂ ਤੱਕ ਅਤੇ 26 ਵਾਧੂ ਸ਼ਹਿਰਾਂ ਵਿਚ 919 ਕਿ. ਮੀ. ਲਾਈਨਾਂ ਉਸਾਰੀ ਅਧੀਨ ਹਨ। ਅੱਜ ਦੇਸ਼ ਵਿਚ 158 ਹਵਾਈ ਅੱਡੇ ਸੇਵਾ ਵਿਚ ਹਨ ਜਦੋਂ ਕਿ ਪਿਛਲੇ ਇਕ ਦਹਾਕੇ ਵਿਚ ਮੋਦੀ ਸਰਕਾਰ ਵਲੋਂ 84 ਹਵਾਈ ਅੱਡਿਆਂ ਦੀ ਉਸਾਰੀ ਕਰਵਾਈ ਗਈ ਹੈ। ਲਗਭਗ 132 ਕਿ. ਮੀ. ਨੂੰ ਕਵਰ ਕਰਨ ਵਾਲੇ 32 ਰੋਪਵੇਅ ਪ੍ਰਾਜੈਕਟਾਂ ’ਤੇ ਪਿਛਲੇ ਇਕ ਦਹਾਕੇ ’ਚ ਕੰਮ ਹੋਇਆ ਹੈ। ਪਿਛਲਾ ਦਹਾਕਾ ਨਵੇਂ ਭਾਰਤ ਦੇ ਉਭਾਰ ਦਾ ਦਹਾਕਾ ਰਿਹਾ ਹੈ ਜਿੱਥੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਭਾਰਤ ਦੇ ਨਿਰਮਾਣ ਦੇ ਟੀਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰ ਰਿਹਾ ਹੈ।
-ਅਨੁਰਾਗ ਠਾਕੁਰ
(ਸਾਬਕਾ ਕੇਂਦਰੀ ਮੰਤਰੀ)
ਕੇਂਦਰੀ ਮੰਤਰੀ ਨਿਤਿਨ ਗਡਕਰੀ : 'ਸੜਕ ਹਾਦਸਿਆਂ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਅਤੇ ਜਾਗਰੂਕਤਾ ਜ਼ਰੂਰੀ'
NEXT STORY